29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕੜਾਲ੍ਹ ਨੌਂ ਆਬਾਦ ਅਤੇ ਤਲਵੰਡੀ ਪਾਈਾ ਤੱਕ ਜਾਂਦੀ ਪੇਂਡੂ ਲਿੰਕ ਸੜਕ ਨੂੰ 18 ਫੁੱਟ ਚੌੜੀ ਬਣਾਉਣ ਦਾ ਕੰਮ ਸ਼ੁਰੂ

ਅਜੀਤ ਡੈਸਕ 08-05-2026
ਹੁਸੈਨਪੁਰ, 7 ਮਈ (ਤਰਲੋਚਨ ਸਿੰਘ ਸੋਢੀ)-ਕਪੂਰਥਲਾ ਸੁਲਤਾਨਪੁਰ ਲੋਧੀ ਜੀ.ਟੀ. ਰੋਡ ਤੋਂ ਕੜਾਲ੍ਹ ਨੌਂ ਆਬਾਦ ਅਤੇ ਤਲਵੰਡੀ ਪਾਈਾ ਤੱਕ ਜਾਂਦੀ ਪੇਂਡੂ ਲਿੰਕ ਸੜਕ ਨੂੰ 18 ਫੁੱਟ ਚੌੜੀ ਬਣਾਉਣ ਦਾ ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਨੇ ਰੀਬਨ ਕੱਟ ਕੇ ਕੰਮ ਸ਼ੁਰੂ ਕਰਵਾਇਆ | ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਲਗਭਗ ਡੇਢ ਕਰੋੜ ਰੁਪਏ ਖ਼ਰਚ ਆਵੇਗਾ | ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਦਾ ਮੁੱਖ ਮਕਸਦ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣਾ ਹੈ ਤਦ ਹੀ ਲੰਬੇ ਸਮੇਂ ਤੋਂ ਅਨੇਕਾਂ ਪਿੰਡਾਂ ਦੀਆਂ ਟੁੱਟੀਆਂ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਭਗਵੰਤ ਮਾਨ ਸਰਕਾਰ ਵਲੋਂ ਬਣਾਉਣ ਦਾ ਤਹੱਈਆ ਕੀਤਾ ਹੋਇਆ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਤਨ ਸਿੰਘ ਸਰਪੰਚ, ਜਗੀਰ ਸਿੰਘ ਸ਼ਾਹ ਪੰਚ, ਸੁਖਦੇਵ ਸਿੰਘ ਪੰਚ, ਗੁਰਦੀਪ ਸਿੰਘ ਨੰਢਾ, ਗਿਆਨ ਸਿੰਘ, ਕੁਲਵੰਤ ਸਿੰਘ ਸਰਪੰਚ ਤਲਵੰਡੀ ਪਾਈਾ, ਗੁਰਦੀਪ ਸਿੰਘ ਤਲਵੰਡੀ ਪਾਈਾ, ਤਰਸੇਮ ਸਿੰਘ ਕੌੜਾ, ਜਸਵੀਰ ਸਿੰਘ ਕੌੜਾ, ਕੁਲਬੀਰ ਸਿੰਘ ਕੌੜਾ, ਸੋਹਣ ਸਿੰਘ ਮਿੱਠਾ, ਮੇਜਰ ਸਿੰਘ ਜੈਨਪੁਰ, ਕੁਲਵੰਤ ਸਿੰਘ ਸ਼ਾਹ, ਰੇਸ਼ਮ ਸਿੰਘ ਮੋਮੀ, ਸਲਿੰਦਰ ਸਿੰਘ, ਚਰਨਜੀਤ ਸਿੰਘ, ਰੇਸ਼ਮ ਸਿੰਘ ਸ਼ਾਹ, ਗਿਆਨ ਸਿੰਘ ਸ਼ਾਹ, ਹਰਜੀਤ ਸਿੰਘ, ਵਜਿੰਦਰ ਸਿੰਘ ਮਿੱਠਾ, ਬਲਵੀਰ ਸਿੰਘ ਮਿੱਠਾ ਅਤੇ ਇਲਾਕੇ ਭਰ ਦੇ ਸਿਰਕੱਢ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਲੰਡਨ ਸਮੇਤ ਇੰਗਲੈਂਡ ਦੇ ਕਈ ਸ਼ਹਿਰਾਂ ਦੀਆਂ ਸਥਾਨਕ ਚੋਣਾਂ ਦੇ ਨਤੀਜੇ ਅੱਜ ਅਗਲੀ ਖ਼ਬਰ ਸ਼ਤਾਬਗੜ੍ਹ 'ਚ ਸ਼ਹੀਦੀ ਜੋੜ ਮੇਲੇ ਸੰਬੰਧੀ ਨਗਰ ਕੀਰਤਨ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।