30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗੁਰੂ ਨਾਨਕ ਖ਼ਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 08-05-2026
ਸੁਲਤਾਨਪੁਰ ਲੋਧੀ, 7 ਮਈ (ਨਰੇਸ਼ ਹੈਪੀ, ਥਿੰਦ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨ ਕੀਤੇ ਨਤੀਜੇ 'ਚੋਂ ਗੁਰੂ ਨਾਨਕ ਖ਼ਾਲਸਾ ਕਾਲਜ, ਸੁਲਤਾਨਪੁਰ ਲੋਧੀ ਦੇ ਬੀ.ਏ. ਭਾਗ ਦੂਜੇ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਲੜਕੀਆਂ ਵਿੰਗ ਦੇ ਕੋਆਰਡੀਨੇਟਰ ਪ੍ਰੋਫੈਸਰ ਸੁਖਪਾਲ ਸਿੰਘ ਅਤੇ ਆਰਟਸ ਅਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ.ਰਾਜਦੀਪ ਕੌਰ ਜੋਸਨ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਏ ਤੀਜੇ ਸਮੈਸਟਰ ਦੀ ਵਿਦਿਆਰਥਣ ਮੰਨਤ ਸਪੁੱਤਰੀ ਜੀਤ ਨੇ 7.96 ਐੱਸ. ਜੀ. ਪੀ. ਏ. ਨਾਲ ਕਾਲਜ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ |ਇਸੇ ਤਰ੍ਹਾਂ ਹੀ ਅਨਮੋਲਦੀਪ ਸਿੰਘ ਸਪੁੱਤਰ ਬਚਿੱਤਰ ਸਿੰਘ ਨੇ 7.70 ਐਸ.ਜੀ.ਪੀ.ਏ ਹਾਸਿਲ ਕਰਕੇ ਦੂਜਾ ਸਥਾਨ ਅਤੇ ਗੁਰਲੀਨ ਕੌਰ ਸਪੁੱਤਰੀ ਰੂਪ ਚੰਦ 7.65 ਅੱੈਸ.ਜੀ.ਪੀ.ਏ ਹਾਸਿਲ ਕਰਕੇ ਵਿਦਿਆਰਥਣ ਨੇ ਕਾਲਜ ਵਿਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਮਾਪਿਆਂ ਦਾ ਮਾਣ ਵਧਾਇਆ |ਇਸ ਮੌਕੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਇੰਜ. ਸਵਰਨ ਸਿੰਘ, ਸਰਦਾਰਨੀ ਗੁਰਪ੍ਰੀਤ ਕੌਰ ਮੈਂਬਰ ਐਸ. ਜੀ. ਪੀ. ਸੀ., ਕਾਲਜ ਦੇ ਡਾਇਰੈਕਟਰ ਇੰਜ.ਨਿਮਰਤਾ ਕੌਰ ਤੇ ਇੰਜ.ਹਰਨਿਆਮਤ ਕੌਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ | ਵਿਦਿਆਰਥੀਆਂ ਦੀ ਇਸ ਉੱਘੀ ਪ੍ਰਾਪਤੀ ਲਈ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਜਸਬੀਰ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਵੀ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਮਿਹਨਤੀ ਸਟਾਫ਼ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਪਿੰਡਾਂ ਨੂੰ ਕੂੜਾ ਮੁਕਤ ਬਣਾਉਣ ਲਈ ਪੰਚਾਂ ਤੇ ਸਰਪੰਚਾਂ ਦਾ ਵਿਸ਼ੇਸ਼ ਸੋਲਿਡ ਵੇਸਟ ਮੈਨੇਜਮੈਂਟ ਟਰੇਨਿੰਗ ਕੈਂਪ •ਪੰ... ਅਗਲੀ ਖ਼ਬਰ ਬੇਗੋਵਾਲ ਦੀਆਂ ਸਮੂਹ ਕਲੱਬਾਂ ਦੀ ਹੋਈ ਇਕ ਸਾਂਝੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।