30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਬੇਗੋਵਾਲ ਦੀਆਂ ਸਮੂਹ ਕਲੱਬਾਂ ਦੀ ਹੋਈ ਇਕ ਸਾਂਝੀ ਮੀਟਿੰਗ

ਅਜੀਤ ਡੈਸਕ 08-05-2026
ਬੇਗੋਵਾਲ, 7 ਮਈ (ਸੁਖਜਿੰਦਰ ਸਿੰਘ)- ਬੇਗੋਵਾਲ 'ਚ ਸਮੂਹ ਲਾਇਨ ਕਲੱਬਾਂ ਦੀ ਇਕ ਸਾਂਝੀ ਤੇ ਅਹਿਮ ਮੀਟਿੰਗ ਪਾਸਟ ਡਿਸਟਿ੍ਕਟ ਗਵਰਨਰ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਐਸ.ਐਸ. ਪੈਲੇਸ ਬੇਗੋਵਾਲ 'ਚ ਹੋਈ | ਮੀਟਿੰਗ 'ਚ ਬੇਗੋਵਾਲ, ਭੁਲੱਥ ਤੇ ਨਡਾਲਾ ਦੀਆਂ ਕਲੱਬਾਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ | ਮੀਟਿੰਗ 'ਚ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਆਉਣ ਵਾਲੀ 2026-27 ਦੇ ਡਿਸਟਿ੍ਕਟ ਗਵਰਨਰ ਦੀ ਚੋਣ ਲਈ ਬੇਗੋਵਾਲ ਤੋਂ ਆਪਣਾ ਕੈਂਡੀਡੇਟ ਗਵਰਨਰ ਦੀ ਚੋਣ ਲਈ ਖੜਾ ਕੀਤਾ ਜਾਵੇਗਾ ਤੇ ਡਿਸਟਿ੍ਕਟ 321 ਡੀ ਦੀਆਂ ਸਾਰੀਆਂ ਕਲੱਬਾਂ ਦੇ ਸਹਿਯੋਗ ਨਾਲ ਉਸਨੂੰ ਕਾਮਯਾਬ ਕੀਤਾ ਜਾਵੇਗਾ | ਇਸ ਮੌਕੇ ਸਮੂਹ ਇਕੱਤਰ ਮੈਂਬਰਾਂ ਕਿਹਾ ਕਿ ਜਦੋਂ ਵੀ ਡਿਸਟਿ੍ਕਟ ਗਵਰਨਰ ਦੀ ਚੋਣ ਲਈ ਕਿਸੇ ਵੀ ਕਲੱਬ ਵਲੋਂ ਕੋਈ ਨੁਮਾਇੰਦਾਂ ਖੜਾ ਕੀਤਾ ਹੈ ਬੇਗੋਵਾਲ, ਭੁਲੱਥ ਤੇ ਨਡਾਲੇ ਦੀਆਂ ਸਮੂਹ ਕਲੱਬਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ | ਮੀਟਿੰਗ 'ਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਜਦੋਂ ਬੇਗੋਵਾਲ ਤੋਂ ਅਗਲਾ ਗਵਰਨਰ ਚੁਣਿਆ ਜਾਵੇਗਾ ਤਾਂ ਸਾਰੀਆਂ ਕਲੱਬਾਂ ਦੀ ਡਿਸਟਿ੍ਕਟ ਫ਼ੀਸ ਮੁਆਫ਼ ਕੀਤੀ ਜਾਵੇਗੀ ਤੇ ਚੋਣ ਮੌਕੇ ਰੱਖੇ ਗਏ ਪ੍ਰੋਗਰਾਮ 'ਚ ਵੀ ਮੈਂਬਰਸ਼ਿਪ ਨਹੀਂ ਲਾਈ ਜਾਵੇਗੀ | ਇਸ ਮੌਕੇ ਉਨ੍ਹਾਂ ਕਿਹਾ ਕਿ ਜਲਦੀ ਹੀ ਡਿਸਟਿ੍ਕਟ 321 ਡੀ ਦੀਆਂ ਸਾਰੀਆਂ ਕਲੱਬਾਂ ਨਾਲ ਵਿਚਾਰ ਵਟਾਂਦਰਾ ਕਰਕੇ ਕੈਂਡੀਡੇਟ ਦਾ ਨਾਂ ਐਲਾਨਿਆ ਜਾਵੇਗਾ | ਇਸ ਮੌਕੇ ਪਾਸਟ ਡਿਸਟਿ੍ਕਟ ਰਛਪਾਲ ਸਿੰਘ ਬੱਚਾਜੀਵੀ, ਲਾਇਨ ਵਿਕਾਸ ਜੁਲਕਾ, ਵਿਰਸਾ ਸਿੰਘ, ਸੁਖਦੇਵ ਰਾਜ ਜੰਗੀ, ਹਰਵਿੰਦਰ ਸਿੰਘ ਲਾਂਬਾ, ਅਜੀਤਪਾਲ ਸਿੰਘ ਬੰਟੀ, ਗੁਰਸੇਵਕ ਸਿੰਘ, ਗੁਰਦੀਪ ਸਿੰਘ ਕਾਹਲੋਂ, ਰਜੇਸ਼ ਕੁਮਾਰ ਖਿੰਦੜੀਆ, ਹਰਵਿੰਦਰ ਸਿੰਘ ਬਾਵਾ, ਦਵਿੰਦਰ ਸਿੰਘ ਡਿੰਪਲ, ਸੁਖਜਿੰਦਰ ਸਿੰਘ, ਗੁਰਬਚਨ ਸਿੰਘ ਭੁਟੋ ਭੁੱਲਰ, ਨੰਬਰਦਾਰ ਅਮਰੀਕ ਸਿੰਘ, ਚਰਨਜੀਤ ਸਿੰਘ, ਐਸ.ਐਸ. ਲਹੌਰੀ ਮਿਆਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਵਿਖੇ ਰਾਸ਼ਨ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।