01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਭਾਈਚਾਰਕ ਏਕਤਾ ਹੀ ਅਧਿਕਾਰਾਂ ਦੀ ਰੱਖਿਆ ਲਈ ਸਭ ਤੋਂ ਸ਼ਕਤੀਸ਼ਾਲੀ ਹਥਿਆਰ: ਈਦਾ

ਅਜੀਤ ਡੈਸਕ 08-05-2026
ਡਡਵਿੰਡੀ, 7 ਮਈ (ਦਿਲਬਾਗ ਸਿੰਘ ਝੰਡ)-ਸ਼੍ਰੋਮਣੀ ਰੰਗਰੇਟਾ ਦਲ ਪੰਜਾਬ (ਟਕਸਾਲੀ) ਇੱਕ ਜ਼ਰੂਰੀ ਮੀਟਿੰਗ ਦਲ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਈਦਾ ਦੀ ਅਗਵਾਈ ਵਿਚ ਪਿੰਡ ਭੌਰ ਵਿਖੇ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਮਰਜੀਤ ਸਿੰਘ ਈਦਾ ਨੇ ਕਿਹਾ ਕਿ ਭਾਈਚਾਰਕ ਏਕਤਾ ਹੀ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਅਤੇ ਏਕਤਾ ਨਾਲ ਹੀ ਆਪਣੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਜਿੱਤਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਇੱਕ ਅਜਿਹੀ ਤਾਕਤ ਹੈ ਜਿਸ ਦੀ ਬਦੌਲਤ ਸਮਾਜ ਵਿਚਲੀ ਹਰ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ | ਉਨ੍ਹਾਂ ਨੌਜਵਾਨਾਂ, ਬਜ਼ੁਰਗਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਉਲੀਕੇ ਗਏ 20 ਮਈ ਦੇ ਸਮਾਗਮ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ਤਾਂ ਜੋ ਸਮਾਜ ਵਿਚ ਫੈਲੀਆਂ ਕਰੁੱਤੀਆਂ ਖ਼ਿਲਾਫ਼ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕੀਤੀ ਜਾ ਸਕੇ | ਇਸ ਮੌਕੇ ਸ਼੍ਰੋਮਣੀ ਰੰਗਰੇਟਾ ਦਲ ਟਕਸਾਲੀ ਦੇ ਸੀਨੀਅਰ ਆਗੂ ਸੰਤੋਖ ਸਿੰਘ ਭੌਰ ਨੇ ਸਾਰੇ ਆਏ ਹੋਏ ਵਰਕਰਾਂ ਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਆਗੂ ਸੰਤੋਖ ਸਿੰਘ ਭੌਰ, ਗੁਰਪ੍ਰੀਤ ਜਾਮਾ ਪੰਜਾਬ ਵਾਈਸ ਪ੍ਰਧਾਨ, ਮਨੋਹਰ ਬੈਂਸ ਸੀਨੀਅਰ ਆਗੂ ਜੀ. ਕ੍ਰਾਂਤੀ, ਜੀ. ਚੌਹਾਨ ਐਮ ਸੀ ਮਹਿਤਪੁਰ, ਨਿਰਮਲ ਸਿੰਘ ਬਿੱਲੀ ਚਾਓਾ,ਸੋਨੂ ਭੁਲਾਣਾ, ਬਾਬਾ ਗੁਰਨਾਮ ਸਿੰਘ ਫਰੀਸਰਾਂ, ਬਲਕਾਰ ਸਿੰਘ ਏਐਸਆਈ ਜੋਬੋ ਸਧਾਰ, ਮੇਹਰ ਸਿੰਘ, ਹਰਚਰਨ ਸਿੰਘ ਖੁਰਦਾ, ਸਤਨਾਮ ਭਾਗੋ ਅਰਾਈਆਂ, ਮੋਨੂ ਭਗੋਰਾਈਆਂ, ਅਵਤਾਰ ਸਿੰਘ ਭੌਰ, ਸੁਰਜੀਤ ਸਿੰਘ ਭੌਰ, ਲਵ ਮੋਠਾਂਵਾਲਾ, ਬਲਵੀਰ ਸਿੰਘ ਸੁਲਤਾਨਪੁਰ, ਬੁੱਧੂ ਮਨਿਆਲਾ, ਸਤਨਾਮ ਮੰਨਿਆਲਾ, ਦੀਪਕ ਸੁਲਤਾਨਪੁਰ, ਕੁਲਵੰਤ ਸਿੰਘ ਕੰਤਾ ਨਵਾਂ ਪਿੰਡ, ਦੀਪੂ ਪ੍ਰਧਾਨ ਮਹਿਤਪੁਰ ਅਤੇ ਸਨੀ ਸਰਪੰਚ ਜਲਾਲਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 76ਵੀਂ ਬਰਸੀ ਸਬੰਧੀ ਕਰਵਾਏ ਜਾ ਰਹੇ ਗੁਰਮਤਿ ਸਮਾਗਮ-ਬੀਬੀ ਜਗੀਰ ਕੌਰ ਅਗਲੀ ਖ਼ਬਰ ਨਿੱਜੀ ਸਕੂਲ ਪ੍ਰਬੰਧਕਾਂ ਨੇ ਦਰਪੇਸ਼ ਮੁਸ਼ਕਿਲਾਂ 'ਤੇ ਕੀਤੀ ਗੰਭੀਰ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।