ਢਿਲਵਾਂ, 14 ਅਪ੍ਰੈਲ (ਗੋਬਿੰਦ ਸੁਖੀਜਾ)-ਢਿਲਵਾਂ ਪੁਲਿਸ ਨੇ 2 ਵਿਅਕਤੀਆਂ ਨੂੰ ਨਸ਼ਾ ਕਰਦੇ ਕਾਬੂ ਕੀਤਾ ਹੈ | ਥਾਣਾ ਮੁਖੀ ਦਲਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਪਿੰਡ ਚੱਕੋਕੀ ਦੇ ਬੱਸ ਅੱਡਾ ਨਜ਼ਦੀਕ ਪਹੁੰਚੀ ਤਾਂ ਪਿੰਡ ਚੱਕੋਕੀ ਦੇ ਬੱਸ ਅੱਡਾ ਦੇ ਕੋਲ ਦੋ ਵਿਅਕਤੀ ਸ਼ੱਕੀ ਹਾਲਤ ਵਿਚ ਬੈਠੇ ਦਿਖਾਈ ਦਿੱਤੇ | ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਵਿਅਕਤੀਆਂ ਪਾਸ ਜਾ ਕੇ ਦੇਖਿਆ ਤਾਂ ਉਹ ਦੋਨੋਂ ਵਿਅਕਤੀ ਨਸ਼ਾ ਪੀ ਰਹੇ ਸਨ, ਜਿਨ੍ਹਾਂ ਵਿਚੋਂ ਇੱਕ ਦੇ ਹੱਥ ਵਿਚ ਲਾਈਟਰ ਤੇ ਦੂਸਰੇ ਵਿਅਕਤੀ ਦੇ ਹੱਥ ਵਿਚ ਸਿਲਵਰ ਪੇਪਰ ਅਤੇ ਗੋਲ ਕੀਤਾ ਹੋਇਆ 10 ਰੁਪਏ ਦਾ ਨੋਟ ਸੀ | ਜਿਨ੍ਹਾਂ 'ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ |