29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਬੇਅਦਬੀ ਸੰਬੰਧੀ ਬਣਾਇਆ ਕਾਨੂੰਨ ਇਕ ਚੰਗਾ ਕਦਮ-ਸੋਮ ਪ੍ਰਕਾਸ਼

ਅਜੀਤ ਡੈਸਕ 14-04-2026
ਫਗਵਾੜਾ, 13 ਅਪੈ੍ਰਲ (ਹਰਜੋਤ ਸਿੰਘ ਚਾਨਾ)-ਪੰਜਾਬ ਸਰਕਾਰ ਵਲੋਂ ਬੇਅਦਬੀ ਖ਼ਿਲਾਫ਼ ਬਣਾਏ ਨਵੇਂ ਕਾਨੂੰਨ ਨੂੰ ਚੰਗਾ ਕਦਮ ਦੱਸਦਿਆਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਕਾਨੂੰਨ ਤਾਂ ਪਹਿਲਾ ਵੀ ਬਣਿਆ ਹੈ ਪਰ ਇਸ 'ਚ ਜ਼ਰੂਰੀ ਸੌਂਧਾ ਕਰਕੇ ਸਖ਼ਤ ਸਜ਼ਾਵਾਂ ਦੇਣਾ ਸ਼ਾਮਿਲ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣ ਲਈ ਹਰ ਪੱਧਰ 'ਤੇ ਕਦਮ ਚੁੱਕਣੇ ਚਾਹੀਦੇ ਹਨ, ਜਿਸ 'ਚ ਸਰਕਾਰ ਨੇ ਵੀ ਆਪਣਾ ਰੋਲ ਨਿਭਾਇਆ ਹੈ |
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣ ਲਈ ਸਖ਼ਤੀ ਜ਼ਰੂਰੀ-ਧਾਲੀਵਾਲ
ਸਾਬਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣ ਲਈ ਇਸ ਕਾਨੂੰਨ 'ਚ ਸਖ਼ਤੀ ਕਰਨੀ ਜ਼ਰੂਰੀ ਸੀ ਤਾਂ ਜੋ ਕਿਸੇ ਪੱਧਰ ਤੱਕ ਵੀ ਇਸ 'ਤੇ ਠੱਲ੍ਹ ਪੈ ਸਕੇ | ਉਨ੍ਹਾਂ ਕਿਹਾ ਕਿ ਅਜਿਹੀਆਂ ਬੇਅਦਬੀਆਂ ਰੁਕਣ ਨਾਲ ਕਾਫ਼ੀ ਅਮਨ ਅਮਾਨ ਵਾਲੀ ਸਥਿਤੀ ਬਣੀ ਰਹਿ ਸਕਦੀ ਹੈ |
ਪਿਛਲੀ ਖ਼ਬਰ ਫਾਲਕਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ 'ਚ ਵਿਸਾਖੀ ਮਨਾਈ <br/> ਅਗਲੀ ਖ਼ਬਰ ਨਨਕਾਣਾ ਸਾਹਿਬ ਖ਼ਾਲਸਾ ਸਕੂਲ ਦਾ 8ਵੀਂ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।