28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਨਨਕਾਣਾ ਸਾਹਿਬ ਖ਼ਾਲਸਾ ਸਕੂਲ ਦਾ 8ਵੀਂ ਦਾ ਨਤੀਜਾ ਸ਼ਾਨਦਾਰ <br/>

ਅਜੀਤ ਡੈਸਕ 14-04-2026
ਸੁਲਤਾਨਪੁਰ ਲੋਧੀ, 13 ਅਪ੍ਰੈਲ (ਨਰੇਸ਼ ਹੈਪੀ)-ਨਨਕਾਣਾ ਸਾਹਿਬ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ | ਇਸ ਸੰਬੰਧੀ ਪਿ੍ੰਸੀਪਲ ਨਿਧੀ ਸੰਗੋਤਰਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਬੋਰਡ ਇਮਤਿਹਾਨਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਖਰ ਪਦਵੀਆਂ ਹਾਸਿਲ ਕੀਤੀਆਂ | ਸੁਨੇਹਾ ਨੇ 443 ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ | ਕਿ੍ਸ਼ ਕੁਮਾਰ ਨੇ 435 ਅੰਕ ਲੈ ਕੇ ਦੂਜਾ ਸਥਾਨ ਤੇ ਸਨੀ ਨੇ 430 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਜੌਨਸਨ ਨੇ 426 ਅੰਕ ਲੈ ਕੇ ਚੌਥਾ ਸਥਾਨ ਤੇ ਤੁਸ਼ਾਰ ਨੇ 425 ਅੰਕ ਲੈ ਕੇ ਪੰਜਵਾਂ ਸਥਾਨ ਹਾਸਿਲ ਕੀਤਾ | ਕੁਲ 33 ਵਿਦਿਆਰਥੀਆਂ ਨੇ ਬੋਰਡ ਇਮਤਿਹਾਨ ਦਿੱਤੇ ਤੇ ਸਕੂਲ ਦਾ ਨਤੀਜਾ 100% ਰਿਹਾ | ਪਿ੍ੰਸੀਪਲ ਸੰਗੋਤਰਾ ਨੇ ਇਸ ਸ਼ਾਨਦਾਰ ਨਤੀਜੇ ਲਈ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮਹੱਤਵਪੂਰਨ ਸਫਲਤਾ ਲਈ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗਵਰਨਿੰਗ ਕੌਂਸਲ, ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ, ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਤੇ ਪ੍ਰਸ਼ਾਸਕ ਇੰਜੀਨੀਅਰ ਨਿਮਰਤਾ ਕੌਰ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਬੇਅਦਬੀ ਸੰਬੰਧੀ ਬਣਾਇਆ ਕਾਨੂੰਨ ਇਕ ਚੰਗਾ ਕਦਮ-ਸੋਮ ਪ੍ਰਕਾਸ਼ ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ 'ਚ ਵਿਸਾਖੀ ਤੇ ਖ਼ਾਲਸਾ ਪੰਥ ਦਾ ਸਿਰਜਣਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।