28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਅੱਜ ਜੋੜ ਮੇਲੇ 'ਤੇ ਵਿਸ਼ੇਸ਼-ਬਾਬਾ ਬ੍ਰਹਮ ਦਾਸ

ਅਜੀਤ ਡੈਸਕ 14-04-2026
ਢਿਲਵਾਂ-ਢਿਲਵਾਂ ਕਸਬੇ ਨੂੰ ਵਸਾਉਣ ਵਾਲੇ ਬਾਬਾ ਬ੍ਰਹਮ ਦਾਸ ਜੀ ਦਾ ਨਾਂਅ ਉਨ੍ਹਾਂ ਸੱਚੀਆਂ-ਸੁੱਚੀਆਂ ਆਤਮਾਵਾਂ 'ਚੋਂ ਆਉਂਦਾ ਹੈ, ਜਿਨ੍ਹਾਂ ਨੇ ਆਪਣਾ ਆਪ ਸਮਰਪਣ ਉਸ ਪਰਵਰਦਿਗਾਰ ਨੂੰ ਕਰ ਦਿੱਤਾ | ਛੋਟੀ ਉਮਰ ਵਿਚ ਹੀ ਪ੍ਰੇਮਾ ਭਗਤੀ, ਈਸ਼ਵਰ ਪ੍ਰਤੀ ਅਥਾਹ ਪਿਆਰ ਜਿਨ੍ਹਾਂ ਨੂੰ ਮਾਤਾ ਪਿਤਾ ਵਲੋਂ ਗੁੜ੍ਹਤੀ ਵਿਚ ਹੀ ਮਿਲ ਗਿਆ ਸੀ | ਇਕ ਦਿਨ ਬਾਬਾ ਜੀ ਬਿਆਸ ਦਰਿਆ ਤੋਂ ਪਾਰ ਗਏ ਤੇ ਆਪਣੀ ਮੌਜ 'ਚ ਫਿਰ ਰਹੇ ਸਨ | ਸਬੱਬ ਬਣਿਆ ਤਾਂ ਚਾਰ ਸਕੇ ਭਰਾ ਰਾਮੂੰ, ਮਾਮਦ, ਲਾਧੂ, ਜੱਲੂ ਡੰਗਰ ਚਾਰ ਰਹੇ ਸਨ | ਜਦੋਂ ਉਨ੍ਹਾ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਤਾਂ ਅਸ਼ ਅਸ਼ ਕਰ ਉੱਠੇ ਤੇ ਪ੍ਰਸ਼ਾਦਾ ਛਕਣ ਦੀ ਬੇਨਤੀ ਕੀਤੀ | ਇਨ੍ਹਾਂ ਬਾਬਾ ਜੀ ਨੂੰ ਦੱਸਿਆ ਕਿ ਸਾਡੀਆਂ ਮੱਝਾਂ ਦੁੱਧ ਨਹੀਂ ਦਿੰਦੀਆਂ | ਬਾਬਾ ਜੀ ਨੇ ਬਚਨ ਕੀਤਾ ਕਿ ਹੁਣ ਸਾਰੀਆਂ ਮੱਝਾਂ ਹੀ ਦੁੱਧ ਦੇਣਗੀਆਂ | ਬਾਅਦ ਵਿਚ ਬਾਬਾ ਜੀ ਨੂੰ ਕਹਿਣ ਲੱਗੇ ਕਿ ਭਾਈ ਸਾਡਾ ਚਿੱਤ ਤੁਹਾਥੋਂ ਵਿਛੜਣ ਨੂੰ ਨਹੀਂ ਕਰਦਾ | ਉਸ ਸਮੇਂ ਬਾਬਾ ਜੀ ਨੇ ਪਿੰਡ ਵਸਾਉਣ ਦਾ ਵਾਅਦਾ ਕੀਤਾ | ਚਾਰੇ ਭਰਾ ਸਤ ਬਚਨ ਕਹਿ ਕੇ ਮਹਾਂਪੁਰਖਾਂ ਦੇ ਨਾਲ ਆ ਗਏ ਤਾਂ ਬਾਬਿਆਂ ਨੇ ਢਿੱਲੋਂ ਗੋਤ ਹੋਣ ਕਰਕੇ ਆਪਣੇ ਹੱਥੀ ਪਿੰਡ ਢਿਲਵਾਂ ਦਾ ਨੀਂਹ ਪੱਥਰ ਰੱਖ ਦਿੱਤਾ | ਹੌਲੀ ਹੋਲੀ ਇਥੇ ਜੰਗਲ ਦੀ ਜਗ੍ਹਾ ਪਿੰਡ ਢਿਲਵਾਂ ਵੱਸ ਗਿਆ | ਬਾਬਾ ਬ੍ਰਹਮ ਦਾਸ ਦੇ ਸਵਰਗ ਸਿਧਾਰ ਮਗਰੋਂ ਨਗਰ ਨਿਵਾਸੀਆਂ ਨੇ ਜਿਥੇ ਇਨ੍ਹਾਂ ਦੇ ਆਸਨ ਸਨ ਉਥੇ ਇਨ੍ਹਾਂ ਦਾ ਪਾਵਨ ਅਸਥਾਨ ਬਣਾ ਦਿੱਤਾ | ਹਰ ਸਾਲ 12 ਤੋਂ 14 ਅਪ੍ਰੈਲ ਤੱਕ ਜਿੱਥੇ ਕਬੱਡੀ ਟੂਰਨਾਮੈਂਟ ਕਰਵਾਏ ਜਾਂਦੇ ਹਨ ਉਥੇ ਨਾਲ ਹੀ ਪ੍ਰਸਿੱਧ ਗਾਇਕ ਆਪਣੇ ਗੀਤਾਂ ਨਾਲ ਮੇਲੇ 'ਚ ਹਾਜ਼ਰੀ ਲਗਵਾਉਂਦੇ ਹਨ | ਅੱਜ 14 ਅਪ੍ਰੈਲ ਨੂੰ ਬਾਬਾ ਬ੍ਰਹਮ ਦਾਸ ਮੇਲਾ ਕਮੇਟੀ ਵਲੋਂ ਸਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਰੰਗਲੇ ਸਰਦਾਰ, ਮਾਹੀ ਆਪਣੇ ਪ੍ਰਸਿੱਧ ਗੀਤਾਂ ਨਾਲ ਸੰਗਤਾਂ ਦਾ ਮਨੋਰੰਜਨ ਕਰਨਗੇ | —ਗੋਬਿੰਦ ਸੁਖੀਜਾ
ਪਿਛਲੀ ਖ਼ਬਰ ਸੰਗਤਪੁਰ ਵਿਖੇ ਜਠੇਰੇ ਸੂਦ ਬਿਰਾਦਰੀ ਗੋਤਰ ਮਕੌੜੇ ਦਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਸੰਪੂਰਨਾ ਫ਼ੈਕਟਰੀ ਨੇੜੇ ਲੁੱਟੀ ਬੋਲੈਰੋ ਗੱਡੀ ਤਲਵਾਂ ਤੋਂ ਬਰਾਮਦ, ਦੋਸ਼ੀ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।