28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸੰਪੂਰਨਾ ਫ਼ੈਕਟਰੀ ਨੇੜੇ ਲੁੱਟੀ ਬੋਲੈਰੋ ਗੱਡੀ ਤਲਵਾਂ ਤੋਂ ਬਰਾਮਦ, ਦੋਸ਼ੀ ਫ਼ਰਾਰ

ਅਜੀਤ ਡੈਸਕ 14-04-2026
ਫਗਵਾੜਾ, 13 ਅਪੈ੍ਰਲ (ਹਰਜੋਤ ਸਿੰਘ ਚਾਨਾ)-ਦੇਰ ਰਾਤ ਨੈਸ਼ਨਲ ਹਾਈਵੇ 'ਤੇ ਸੰਪੂਰਨਾ ਫ਼ੈਕਟਰੀ ਦੇ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਲੁੱਟ ਕੀਤੀ ਬੋਲੈਰੋ ਗੱਡੀ ਨੂੰ ਅੱਜ ਸਵੇਰੇ ਪੁਲਿਸ ਨੇ ਤਲਵਾਂ ਤੋਂ ਬਰਾਮਦ ਕਰ ਲਿਆ ਗਿਆ | ਡੀ. ਐਸ. ਪੀ. ਭਾਰਤ ਭੂਸ਼ਣ ਦੇ ਮੁਤਾਬਕ ਪੁਲਿਸ ਟੀਮਾਂ ਨੇ ਸਫਲਤਾਪੂਰਵਕ ਗੱਡੀ ਦਾ ਪਤਾ ਲਗਾ ਕੇ ਉਸ ਨੂੰ ਬਰਾਮਦ ਕਰ ਲਿਆ ਹੈ, ਪਰ ਇਸ ਮਾਮਲੇ 'ਚ ਹੁਣ ਤੱਕ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ | ਇਹ ਮਾਮਲਾ ਲੁਧਿਆਣਾ ਦੇ ਰਹਿਣ ਵਾਲੇ ਚਰਨਜੀਤ ਕੁਮਾਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ |

ਪਿਛਲੀ ਖ਼ਬਰ ਅੱਜ ਜੋੜ ਮੇਲੇ 'ਤੇ ਵਿਸ਼ੇਸ਼-ਬਾਬਾ ਬ੍ਰਹਮ ਦਾਸ ਅਗਲੀ ਖ਼ਬਰ ਕਿਸਾਨ ਮੰਡੀਆਂ 'ਚ ਸੁੱਕੀ ਕਣਕ ਲੈ ਕੇ ਆਉਣ-ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।