27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੰਜਾਬ ਸਰਕਾਰ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ-ਨੰਬਰਦਾਰ ਯੂਨੀਅਨ <br/>

ਅਜੀਤ ਡੈਸਕ 14-04-2026

ਨਡਾਲਾ, 13 ਅਪ੍ਰੈਲ (ਰਘਬਿੰਦਰ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਰਜਿ: 643 ਤਹਿਸੀਲ ਭੁਲੱਥ ਦੇ ਨੰਬਰਦਾਰਾਂ ਦੀ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਤਹਿਸੀਲ ਪ੍ਰਧਾਨ ਗੁਰਵਿੰਦਰ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ 'ਚ ਸਰਕਾਰ ਨੂੰ ਯਾਦ ਕਰਵਾਇਆ ਕਿ ਨੰਬਰਦਾਰਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਜਿਵੇਂ ਮਾਣ ਪੱਤਾ ਦੁੱਗਣਾ ਕਰਨਾ ਤੇ ਜੱਦੀ ਪੁਸ਼ਤੀ ਲਾਗੂ ਕਰਨਾ ਆਦਿ ਉਨ੍ਹਾਂ ਦੱਸਿਆ ਕਿ ਸਰਕਾਰ ਦੇ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਕੀਤੇ ਹੋਏ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ | ਮੀਟਿੰਗ 'ਚ ਗੁਰਦੀਪ ਸਿੰਘ ਘੁੰਮਣ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਵਿਰਕ ਫਤਿਹਪੁਰ ਮੀਤ ਪ੍ਰਧਾਨ, ਕਸ਼ਮੀਰ ਸਿੰਘ ਮਾਨਾ ਤਲਵੰਡੀ, ਗੁਰਮੀਤ ਸਿੰਘ ਚੀਮਾ ਜਵਾਹਰ ਨਗਰ, ਬਲਰਾਜ ਕੁਮਾਰ ਸਕੱਤਰ, ਮਹਿੰਦਰਪਾਲ ਸਿੰਘ ਭੁੱਲਰ, ਬਿੱਕਰ ਸਿੰਘ ਹੰਬੋਵਾਲ, ਜਸਬੀਰ ਸਿੰਘ ਬੁਤਾਲਾ, ਸੀਤਲ ਸਿੰਘ ਬੁਤਾਲਾ, ਸੁਖਵਿੰਦਰ ਸਿੰਘ ਸਾਹੀ ਭਟਨੂਰਾ, ਜਸਵੰਤ ਸਿੰਘ ਬਜਾਜ, ਪੈੱ੍ਰਸ ਸਕੱਤਰ ਜਸਪ੍ਰੀਤ ਵਾਲੀਆ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਦੀਆਂ ਤਿੰਨ ਵਿਦਿਆਰਥਣਾਂ ਦੀ ਆਈ. ਸੀ. ਆਈ. ਸੀ. ਆਈ. ਬੈਂਕ ਵਲੋਂ ਨੌਕਰੀ ਲਈ ਚੋਣ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਕਲਗੀਧਰ ਸੇਵਕ ਸਭਾ ਵਿਖੇ ਕਰਵਾਏ ਗਏ ਦਸਤਾਰ, ਦੁਮਾਲਾ ਤੇ ਪੇਂਟਿੰਗ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।