27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਗੁਰਦੁਆਰਾ ਸ੍ਰੀ ਕਲਗੀਧਰ ਸੇਵਕ ਸਭਾ ਵਿਖੇ ਕਰਵਾਏ ਗਏ ਦਸਤਾਰ, ਦੁਮਾਲਾ ਤੇ ਪੇਂਟਿੰਗ ਮੁਕਾਬਲੇ <br/>

ਅਜੀਤ ਡੈਸਕ 14-04-2026
ਕਪੂਰਥਲਾ, 13 ਅਪੈ੍ਰਲ (ਸਡਾਨਾ)-ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਅਤੇ ਵੈੱਲਫੇਅਰ ਸੁਸਾਇਟੀ ਵਲੋਂ ਵਿਸ਼ਵ ਦਸਤਾਰ ਦਿਵਸ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੇਵੀ ਤਲਾਬ, ਨੌਜਵਾਨ ਸੇਵਕ ਸਭਾ ਤੇ ਗਲੋਬਲ ਸਿੱਖ ਵਿਚਾਰ ਮੰਚ ਸੁਲਤਾਨਪੁਰ ਲੋਧੀ ਦੇ ਸਹਿਯੋਗ ਨਾਲ ਗੁਰਦੁਆਰਾ ਦੇਵੀ ਤਲਾਬ ਵਿਖੇ ਦਸਤਾਰ ਮੁਕਾਬਲੇ, ਸਵਾਲ ਜਵਾਬ ਮੁਕਾਬਲੇ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ 'ਚ ਵੱਖ-ਵੱਖ ਸਕੂਲਾਂ ਨਾਲ ਸੰਬੰਧਿਤ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ | ਦਸਤਾਰ ਮੁਕਾਬਲੇ ਦੇ ਪਹਿਲੇ ਗਰੁੱਪ 'ਚੋਂ ਗੁਰਫ਼ਤਿਹ ਸਿੰਘ ਨੇ ਪਹਿਲਾ, ਦੂਸਰੇ ਗਰੁੱਪ 'ਚ ਪ੍ਰਭਅਸੀਸ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ | ਲੜਕੀਆਂ ਦੇ ਦੁਮਾਲਾ ਸਜਾਉਣ ਦੇ ਮੁਕਾਬਲੇ 'ਚ ਕਰਨ ਪ੍ਰਤਾਪ ਕੌਰ ਨੇ ਪਹਿਲਾ, ਲੜਕਿਆਂ ਦੇ ਗਰੱੁਪ 'ਚੋਂ ਬਲਰਾਜ ਸਿੰਘ ਪਹਿਲੇ ਸਥਾਨ 'ਤੇ ਰਿਹਾ | ਸਵਾਲ ਜਵਾਬ ਮੁਕਾਬਲੇ ਵਿਚ ਭਾਈ ਸੁੱਖਾ ਸਿੰਘ ਟੀਮ ਐਮ. ਜੀ. ਐਨ. ਨੇ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਪੇਂਟਿੰਗ ਮੁਕਾਬਲੇ 'ਚ ਗੁਰਅੰਸ਼ ਸਿੰਘ ਕੇਂਦਰ ਵਿਦਿਆਲਿਆ ਨੇ ਪਹਿਲਾ, ਇਸੇ ਤਰ੍ਹਾਂ ਦੂਸਰੇ ਗਰੁੱਪ 'ਚ ਅਗਮਪ੍ਰੀਤ ਕੌਰ ਨੇ ਪਹਿਲਾ ਸਥਾਨ ਲਿਆ | ਜੇਤੂ ਬੱਚਿਆਂ ਨੂੰ ਪ੍ਰਬੰਧਕਾਂ ਵਲੋਂ ਯਾਦਗਾਰੀ ਚਿੰਨ੍ਹ ਤੇ ਧਾਰਮਿਕ ਸਾਹਿਤ ਭੇਟ ਕਰਕੇ ਸਨਮਾਨਿਤ ਕੀਤਾ | ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਹੀਰਾ ਸਿੰਘ ਸੋਹਲ, ਨਿਰਮਲ ਸਿੰਘ, ਸੁਰਸਿੰਘ, ਹਰਚਰਨ ਸਿੰਘ ਉੱਭੋਕੇ, ਭਾਈ ਗੁਰਜੰਟ ਸਿੰਘ, ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ, ਨੌਜਵਾਨ ਸੇਵਕ ਸਭਾ ਦੇ ਭਾਈ ਸੁਖਰਾਜ ਸਿੰਘ, ਗੁਰਪ੍ਰੀਤ ਸਿੰਘ ਸੋਨਾ, ਗੁਰਪ੍ਰੀਤ ਸਿੰਘ ਮਿੰਟੂ, ਹਰਦੀਪ ਸਿੰਘ, ਸੁਖਰਾਜ ਸਿੰਘ, ਭੁਪਿੰਦਰਪਾਲ ਸਿੰਘ, ਇੰਦਰਪਾਲ ਸਿੰਘ ਜੌਲੀ, ਗੁਰਦੁਆਰਾ ਕਮੇਟੀ ਦੇ ਆਗੂ ਪਿ੍ੰਸੀਪਲ ਕੇਵਲ ਸਿੰਘ, ਸਕੱਤਰ ਗੁਰਵਿੰਦਰ ਸਿੰਘ ਨੇ ਮੁਕਾਬਲਿਆਂ ਦੀ ਸਮਾਪਤੀ ਮੌਕੇ ਵੱਖ-ਵੱਖ ਵਰਗਾਂ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪੰਥ ਦੀਆਂ ਸਿਰਮੌਰ ਹਸਤੀਆਂ ਡਾ. ਪਰਮਜੀਤ ਸਿੰਘ ਮਾਨਸਾ, ਪ੍ਰੋ. ਕੁਲਵੰਤ ਸਿੰਘ ਔਜਲਾ, ਪ੍ਰੋ. ਹਰਜੀਤ ਸਿੰਘ ਅਸ਼ਕ ਯੂ.ਕੇ., ਪਿ੍ੰਸੀਪਲ ਲਖਬੀਰ ਸਿੰਘ, ਭਾਈ ਗੁਰਪ੍ਰੀਤ ਸਿੰਘ ਬਟਾਲਾ ਨੇ ਵੀ ਹਾਜ਼ਰ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਦਸਤਾਰ ਦੀ ਮਹੱਤਤਾ ਸਬੰਧੀ ਚਾਨਣਾ ਪਾਇਆ | ਦਸਤਾਰ ਮੁਕਾਬਲਿਆਂ ਦੌਰਾਨ ਜੱਜਮੈਂਟ ਦੀ ਸੇਵਾ ਇੰਟਰਨੈਸ਼ਨਲ ਦਸਤਾਰ ਕੋਚ ਹਰਜੀਤ ਸਿੰਘ ਲਹਿਰੀ, ਹਰਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਜੀਤ ਸਿੰਘ ਆਸਲ, ਗੁਰਪ੍ਰੀਤ ਸਿੰਘ ਬਟਾਲਾ, ਜਸਵਿੰਦਰ ਸਿੰਘ ਢੇਸੀਆਂ, ਮਨਜੋਤ ਸਿੰਘ ਕਾਲਾ ਵਾਲੀ, ਨਰਿੰਦਰ ਸਿੰਘ, ਅਵਨਿੰਦਰ ਸਿੰਘ, ਬਲਿਹਾਰ ਸਿੰਘ ਭੈਣੀ ਭਸਵਾਲ, ਗਗਨਦੀਪ ਸਿੰਘ ਸੁਲਤਾਨਪੁਰ ਲੋਧੀ ਨੇ ਨਿਭਾਈ | ਇਸੇ ਤਰ੍ਹਾਂ ਪੇਂਟਿੰਗ ਮੁਕਾਬਲੇ ਵਿਚ ਜੱਜਮੈਂਟ ਦੀ ਸੇਵਾ ਮਾਸਟਰ ਗੁਰਵਿੰਦਰ ਸਿੰਘ, ਪਰਮਜੀਤ ਸਿੰਘ ਮਾਨਸਾ ਤੇ ਪਿ੍ੰਸੀਪਲ ਲਖਬੀਰ ਸਿੰਘ ਨੇ ਨਿਭਾਈ | ਬੱਚਿਆਂ ਨੂੰ ਇਨਾਮ ਦੇਣ ਦੀ ਸੇਵਾ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਤੇ ਦਸਤਾਰਾਂ ਦੀ ਸੇਵਾ ਡਾ. ਆਸਾ ਸਿੰਘ ਘੁੰਮਣ ਨਡਾਲਾ ਵਲੋਂ ਕੀਤੀ ਗਈ | ਇਨ੍ਹਾਂ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਧਾਰਮਿਕ ਜਥੇਬੰਦੀਆਂ ਨੇ ਵੀ ਆਪਣੀ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਇੰਜ. ਛੱਜਾ ਸਿੰਘ, ਉਂਕਾਰ ਸਿੰਘ, ਚਰਨ ਸਿੰਘ, ਪਰਮਜੀਤ ਕੌਰ, ਕੋਮਲਪ੍ਰੀਤ ਕੌਰ, ਜਸਪਾਲ ਸਿੰਘ ਚੱਢਾ, ਸਿਮਰਨਜੀਤ ਸਿੰਘ, ਪੰਕਜ ਬੇਰੀ, ਗੁਰਪ੍ਰੀਤ ਸਿੰਘ ਬੱਬਲੂ, ਹਰਗੁਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ-ਨੰਬਰਦਾਰ ਯੂਨੀਅਨ <br/> ਅਗਲੀ ਖ਼ਬਰ ਖ਼ਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਟਿੱਬਾ ਵਿਖੇ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।