26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਫਗਵਾੜਾ-ਜਲੰਧਰ ਰੋਡ 'ਤੇ ਕਾਰ ਸਵਾਰ 'ਤੇ ਫਾਇਰਿੰਗ, ਨੌਜਵਾਨ ਨੇ ਗੱਡੀ ਤੇਜ਼ ਕਰਕੇ ਬਚਾਈ ਜਾਨ

ਅਜੀਤ ਡੈਸਕ 03-04-2026
ਫਗਵਾੜਾ, 2 ਅਪੈ੍ਰਲ (ਹਰਜੋਤ ਸਿੰਘ ਚਾਨਾ)-ਅੱਜ ਸ਼ਾਮ ਫਗਵਾੜਾ-ਜਲੰਧਰ ਸੜਕ 'ਤੇ ਆਸ਼ੀਸ਼ ਹੋਟਲ ਦੇ ਨਜ਼ਦੀਕ ਕਾਰ 'ਚ ਸਵਾਰ ਹੋ ਕੇ ਜਾ ਰਹੇ ਇਕ ਵਿਅਕਤੀ ਦੀ ਕਾਰ 'ਤੇ ਪਿੱਛੋਂ ਆ ਰਹੇ ਕੁੱਝ ਅਣਪਛਾਤਿਆਂ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਕਤ ਵਿਅਕਤੀ ਨੇ ਗੱਡੀ ਭੱਜਾ ਕੇ ਆਪਣੀ ਜਾਨ ਬਚਾਈ | ਜਾਣਕਾਰੀ ਦਿੰਦਿਆਂ ਸੁਖਵਿੰਦਰ ਕੁਮਾਰ ਉਰਫ਼ ਹਨੀ ਵਾਸੀ ਕਾਂਸ਼ੀ ਨਗਰ ਨੇ ਦੱਸਿਆ ਕਿ ਉਸ ਨੂੰ ਮਈ 2025 'ਚ ਪੁਲਿਸ ਨੇ ਨਸ਼ੇ ਦੇ ਕੇਸ 'ਚ ਫੜ ਲਿਆ ਸੀ ਤੇ 10 ਲੱਖ ਰੁਪਏ ਦੀ ਮੰਗ ਸੀ. ਆਈ. ਏ. ਸਟਾਫ਼ ਵਲੋਂ ਕੀਤੀ ਜਾ ਰਹੀ ਸੀ ਉਸ ਦਾ ਸੌਦਾ ਢਾਈ ਲੱਖ ਰੁਪਏ 'ਚ ਹੋ ਗਿਆ ਤੇ ਉਸ ਨੇ ਢਾਈ ਲੱਖ ਰੁਪਏ ਦੇ ਕੇ ਡੀ. ਆਈ. ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦੀ ਪੜਤਾਲ ਉਪਰੰਤ ਐਸ. ਐਚ. ਓ ਬਿਸਮਨ ਸਿੰਘ ਸਾਹੀ, ਏ. ਸੀ. ਆਈ. ਨਿਰਮਲ ਸਿੰਘ, ਜਸਵਿੰਦਰ ਸਿੰਘ ਤੇ ਹੈੱਡ ਕਾਂਸਟੇਬਲ ਜਗਰੂਪ ਸਿੰਘ ਖ਼ਿਲਾਫ਼ ਕੇਸ ਦਰਜ ਹੋਇਆ ਸੀ | ਉਸ ਨੇ ਦੱਸਿਆ ਕਿ ਇਸ ਕੇਸ ਦੀਆਂ ਕਪੂਰਥਲਾ 'ਚ ਗਵਾਹੀਆਂ ਚੱਲ ਰਹੀਆਂ ਹਨ ਤੇ ਇਹ ਸਾਰੇ ਮੁਲਾਜ਼ਮ ਉਸ ਦੇ ਸਹੁਰੇ, ਉਸ ਨੂੰ ਤੇ ਉਸ ਦੇ ਵਕੀਲ ਤੱਕ ਪਹੁੰਚਾ ਕਰ ਰਹੇ ਸਨ ਤੇ ਆਪੋ ਆਪਣੇ ਹੱਕ 'ਚ ਗਵਾਹੀਆਂ ਦੇਣ ਲਈ ਉਸ ਨੂੰ ਪੈਸਿਆਂ ਦੀ ਵੀ ਪੇਸ਼ਕਸ਼ ਕਰ ਰਹੇ ਹਨ ਪਰ ਉਸ ਵਲੋਂ ਅਜਿਹਾ ਨਾ ਕਰਨ ਦੀ ਸੂਰਤ 'ਚ ਉਸ 'ਤੇ ਫਾਇਰਿੰਗ ਕਰਨ ਦਾ ਉਕਤ ਵਿਅਕਤੀਆਂ ਨੇ ਫਾਇਰਿੰਗ ਕਰਨ ਦੀ ਵੀ ਧਮਕੀ ਦਿੱਤੀ ਸੀ, ਜਿਸ ਸੰਬੰਧ 'ਚ ਉਸ ਕੋਲ ਰਿਕਾਰਡਿੰਗਾਂ ਹਨ ਤੇ ਅੱਜ ਫਾਇਰਿੰਗ ਹੋਣ ਤੋਂ ਬਾਅਦ ਵੀ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਮੁੜ ਮੈਸੇਜ ਆਏ ਹਨ | ਘਟਨਾ ਦੀ ਸੂਚਨਾ ਮਿਲਣ ਉਪਰੰਤ ਸਤਨਾਮਪੁਰਾ ਪੁਲਿਸ ਮੌਕੇ 'ਤੇ ਪੁੱਜੀ | ਵਰਨਣਯੋਗ ਹੈ ਕਿ 23 ਮਈ ਨੂੰ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਬਿਸਮਨ ਸਿੰਘ, ਥਾਣੇਦਾਰ ਨਿਰਮਲ ਸਿੰਘ, ਜਸਵਿੰਦਰ ਸਿੰਘ ਤੇ ਹੈੱਡ ਕਾਂਸਟੇਬਲ ਜਗਰੂਪ ਸਿੰਘ ਵਲੋਂ ਉਕਤ ਨੌਜਵਾਨ ਪਾਸੋਂ ਢਾਈ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਸੀ ਤੇ ਇਨ੍ਹਾਂ ਖ਼ਿਲਾਫ਼ 8 ਪੀ. ਸੀ. ਐਕਟ ਤਹਿਤ ਕੇਸ ਵੀ ਕੀਤਾ ਗਿਆ ਸੀ |
ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ-ਐਸ. ਐਸ. ਪੀ.
ਇਸ ਸੰਬੰਧੀ ਐਸ. ਐਸ. ਪੀ. ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਇਸ ਸੰਬੰਧ 'ਚ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਬਿਆਨ ਦਰਜ ਕਰਨ ਉਪਰੰਤ ਕੇਸ ਦਰਜ ਕੀਤਾ ਜਾਵੇਗਾ |
ਵਿਦੇਸ਼ੀ ਨੰਬਰ ਤੋਂ ਆਈਆਂ ਧਮਕੀਆਂ
ਪੀੜਤ ਨੌਜਵਾਨ ਨੇ ਗੱਲਬਾਤ ਕਰਦਿਆਂ ਦੋ ਰਿਕਾਰਡਿੰਗਾਂ ਵੀ ਸੁਣਾਈਆਂ, ਜਿਸ 'ਚ ਇਕ ਨੌਜਵਾਨ ਉਨ੍ਹਾਂ ਨੂੰ ਗਾਲੀ ਗਲੋਚ ਕਰਕੇ ਕਹਿ ਰਿਹਾ ਹੈ ਕਿ ਤੂੰ ਚੁੱਪ ਚਾਪ ਸੀ. ਆਈ. ਏ. ਦੇ ਹੱਕ 'ਚ ਗਵਾਹੀ ਦੇ ਦੇਵੇ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ | ਉਸ ਨੇ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ |
ਕਈ ਘੰਟਿਆਂ ਤੱਕ ਕਾਰਵਾਈ ਲਈ ਘੁੰਮਦਾ ਰਿਹਾ ਪੀੜਤ, ਪਰ ਪੁਲਿਸ ਨੇ ਨਹੀਂ ਸੁਣੀ
ਅੱਜ ਰਾਤ ਪੀੜਤ ਨੇ ਥਾਣਾ ਸਿਟੀ 'ਚ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਇਸ ਦੀ ਸੂਚਨਾ 5.30 ਵਜੇ ਦੀ ਦਿੱਤੀ ਗਈ ਹੈ ਤੇ ਕਰੀਬ 8.35 ਤੱਕ ਉਹ ਖੱਜਲ ਹੀ ਹੋ ਰਿਹਾ ਹੈ ਤੇ ਇਸ ਸੰਬੰਧ 'ਚ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਉਲਟਾ ਕਦੇ ਸਦਰ, ਸਤਨਾਮਪੁਰਾ ਥਾਣੇ ਵਾਲੇ ਉਸ ਤੋਂ ਪੁੱਛਗਿੱਛ ਕਰ ਰਹੇ ਹਨ ਤੇ ਕੋਈ ਉਸ ਨੂੰ ਕਿਸੇ ਥਾਣੇ ਭੇਜ ਰਿਹਾ ਹੈ ਤੇ ਕੋਈ ਕਿਤੇ ਅਤੇ ਪੁਲਿਸ ਨੂੰ ਆਪਣਾ ਹੀ ਵਕੂਆ ਨਹੀਂ ਸਾਫ਼ ਹੋ ਰਿਹਾ ਹੈ | ਉਕਤ ਨੌਜਵਾਨ ਨੇ ਦੋਸ਼ ਲਗਾਇਆ ਕਿ ਸੰਬੰਧਿਤ ਥਾਣੇਦਾਰ ਸਾਡੇ ਦੋਸ਼ ਨੂੰ ਮੰਨਣ ਨੂੰ ਤਿਆਰ ਨਹੀਂ ਜਦਕਿ ਸਾਨੂੰ ਹੁਣ ਵੀ ਧਮਕੀਆਂ ਦੇ ਸੁਨੇਹੇ ਆ ਰਹੇ ਹਨ ਤੇ ਪੁਲਿਸ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ |
ਪਿਛਲੀ ਖ਼ਬਰ ਚੰਨੀ ਦੇ ਗ੍ਰਹਿ ਪ੍ਰਵੇਸ਼ ਮੌਕੇ ਡਾ. ਹਮਦਰਦ ਤੇ ਸ਼ੀਤਲ ਵਿੱਜ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਪੁੱਜੀਆਂ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਬਲਾਕ ਸੰਮਤੀ ਚੋਣਾਂ 'ਚ ਸਭ ਤੋਂ ਵੱਧ ਲੀਡ ਹਾਸਲ ਕਰਨ ਵਾਲੇ ਪਿੰਡ ਬੋਦੇ ਦੀ ਖੂਹੀ ਨੂੰ ਵਾਅਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।