ਬਿਜਲੀ ਦੀਆਂ ਤਾਰਾਂ ਨੇ ਵਰਤਾਇਆ ਕਹਿਰ, ਮੰਡ ਮਹੀਂਵਾਲ 'ਚ 4 ਪਸ਼ੂ ਜ਼ਿੰਦਾ ਸੜੇ <br/>
ਅਜੀਤ ਡੈਸਕ
02-04-2026
ਸੁਲਤਾਨਪੁਰ ਲੋਧੀ, 1 ਅਪ੍ਰੈਲ (ਨਰੇਸ਼ ਹੈਪੀ)-ਮੰਡ ਸੁਲਤਾਨਪੁਰ ਲੋਧੀ ਦੇ ਪਿੰਡ ਮੰਡ ਮਹੀਂਵਾਲ 'ਚ ਬਿਜਲੀ ਦੀਆਂ ਤਾਰਾਂ ਨਾਲ ਅਚਾਨਕ ਲੱਗੀ ਅੱਗ ਕਾਰਨ ਕਿਸਾਨ ਅਮਰ ਸਿੰਘ ਮੰਡ ਦੇੇ ਚਾਰ ਬੇਜੁਬਾਨ ਪਸ਼ੂ ਮÏਕੇ 'ਤੇ ਹੀ ਜਿੰਦਾ ਸੜ ਕੇ ਮਰ ਗਏ ਜਦਕਿ ਦੋ ਹੋਰ ਪਸ਼ੂ ਗੰਭੀਰ ਰੂਪ ਵਿੱਚ ਜਖਮੀ ਹੋ ਗਏ¢ ਅੱਗ ਇੰਨੀ ਭਿਆਨਕ ਸੀ ਕਿ ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਵੀ ਬੇਅਸਰ ਸਾਬਤ ਹੋਈਆਂ ¢ ਅੱਗ ਦੀਆਂ ਲਪਟਾਂ ਨੇ ਕੁਝ ਹੀ ਪਲਾਂ 'ਚ ਤਬਾਹੀ ਲਿਆ ਦਿੱਤੀ¢ ਇਸ ਹਾਦਸੇ ਨਾਲ ਜਿੱਥੇ ਕੀਮਤੀ ਪਸ਼ੂਆਂ ਦੀ ਜਾਨ ਗਈ, ਉਥੇ ਕਿਸਾਨ ਪਰਿਵਾਰ ਨੂੰ ਲੱਖਾਂ ਰੁਪਏ ਦਾ ਭਾਰੀ ਆਰਥਿਕ ਝਟਕਾ ਵੀ ਲੱਗਾ¢ ਪਿੰਡ ਵਾਸੀਆਂ ਅਨੁਸਾਰ ਅੱਗ ਨਾਲ ਹੋਰ ਵੀ ਕਾਫੀ ਨੁਕਸਾਨ ਹੋਇਆ ਹੈ ਅਤੇ ਕੁਝ ਗਾਵਾਂ ਤੇ ਉਨ੍ਹਾਂ ਦੇ ਬੱਚੇ ਵੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਜਾਰੀ ਹੈ¢ ਘਟਨਾ ਦੀ ਜਾਣਕਾਰੀ ਮਿਲਣ 'ਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਮÏਕੇ 'ਤੇ ਪਹੁੰਚੇ ਅਤੇ ਅਮਰ ਸਿੰਘ ਮੰਡ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ¢ ਉਨ੍ਹਾਂ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਪੀੜਤ ਕਿਸਾਨ ਦੀ ਮਦਦ ਕਰੇ ਅਤੇ ਯੋਗ ਮੁਆਵਜ਼ਾ ਦੇਵੇ¢ ਇਸ ਦÏਰਾਨ ਪਟਵਾਰੀ ਸੁਖਬੀਰ ਸਿੰਘ ਤਲਵੰਡੀ ਚÏਧਰੀਆਂ ਨੇ ਵੀ ਮÏਕੇ 'ਤੇ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲਿਆ¢ ਉਨ੍ਹਾਂ ਦੱਸਿਆ ਕਿ ਤਹਸੀਲਦਾਰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਮÏਕੇ ਦੀ ਜਾਂਚ ਕਰਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜੋ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ¢ ਪ੍ਰਸ਼ਾਸਨ ਵਲੋਂ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ ਕਿ ਨੁਕਸਾਨ ਦੀ ਜਾਂਚ ਕਰਕੇ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ¢