17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮਲਕੀਤ ਬੱਧਣ ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ (ਰਜਿ.) ਖਲਵਾੜਾ ਦੇ ਪ੍ਰਧਾਨ ਬਣੇ

ਅਜੀਤ ਡੈਸਕ 09-03-2026
ਖਲਵਾੜਾ, 8 ਮਾਰਚ (ਮਨਦੀਪ ਸਿੰਘ ਸੰਧੂ)-ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ (ਰਜਿ.) ਖਲਵਾੜਾ ਦੀ ਇਕ ਜ਼ਰੂਰੀ ਮੀਟਿੰਗ ਸੋਹਣ ਲਾਲ ਦੇ ਗ੍ਰਹਿ ਵਿਖੇ ਹੋਈ, ਜਿਸ 'ਚ ਸਾਰੇ ਸਾਥੀਆਂ ਨੇ ਸ਼ਿਰਕਤ ਕੀਤੀ ਅਤੇ ਜਥੇਬੰਦੀ ਦੇ ਪ੍ਰਧਾਨ ਰੂਪ ਲਾਲ ਦੇ ਪਿਛਲੇ ਮਹੀਨੇ ਹੋਏ ਦਿਹਾਂਤ ਕਾਰਨ ਮਲਕੀਤ ਬੱਧਣ ਨੂੰ ਸਰਬਸੰਮਤੀ ਨਾਲ ਜਥੇਬੰਦੀ ਦਾ ਪ੍ਰਧਾਨ ਚੁਣਿਆ | ਇਸ ਮੌਕੇ ਪਿਛਲੇ ਮਹੀਨੇ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਕੀਤਾ | ਇਸ ਮੌਕੇ ਉਨ੍ਹਾਂ ਸਰਕਾਰ ਪਾਸੋਂ ਡੀ. ਏ. ਦੀਆਂ ਬਕਾਇਆ ਪੰਜ ਕਿਸ਼ਤਾਂ ਜਾਰੀ ਕਰਨ ਦੀ ਮੰਗ ਕੀਤੀ ਅਤੇ ਖਲਵਾੜਾ ਤੋਂ ਵਾਹਦ ਖਸਤਾ ਹਾਲਤ ਸੜਕ ਦੁਬਾਰਾ ਬਣਾਉਣ ਦੀ ਅਤੇ ਖਲਵਾੜਾ ਤੋਂ ਬਿਸ਼ਨਪੁਰ ਵਾਲੀ ਕੱਚੀ ਸੜਕ ਨੂੰ ਪੱਕੀ ਬਣਾਉਣ ਦੀ ਵੀ ਮੰਗ ਕੀਤੀ | ਇਸ ਮੌਕੇ ਉਨ੍ਹਾਂ ਨੇ ਖਲਵਾੜਾ ਪਿੰਡ ਵਿਚਲੇ ਛੱਪੜ ਦੀ ਜਗ੍ਹਾ ਪਾਰਕ ਬਣਾਉਣ ਦੀ ਵੀ ਮੰਗ ਕੀਤੀ | ਉਨ੍ਹਾਂ ਪਿੰਡ ਦੇ ਦੋ ਆਸ਼ਰਿਤ ਬੱਚਿਆਂ ਦੇ ਮਾਤਾ ਪਿਤਾ ਦੀ ਮੌਤ ਹੋਣ ਕਾਰਨ 1000 ਰੁਪਏ ਹਰੇਕ ਮਹੀਨੇ ਸਹਾਇਤਾ ਰਾਸ਼ੀ ਵਜੋਂ ਦੇਣ ਦਾ ਫ਼ੈਸਲਾ ਕੀਤਾ | ਇਸ ਮੌਕੇ ਸਾਬਕਾ ਪ੍ਰਧਾਨ ਚਮਨ ਲਾਲ ਜੋਸ਼, ਮਾਸਟਰ ਗਿਆਨ ਚੰਦ ਨਈਅਰ, ਰਾਮ ਲਾਲ, ਹਰੀ ਪਾਲ, ਸੋਹਣ ਲਾਲ, ਸਤਪਾਲ, ਅਮਰਜੀਤ ਮਹਿਮੀ, ਨੰਜੂ ਰਾਮ, ਸੁਰਜੀਤ, ਬਿੱਲਾ, ਗੁਰਮੀਤ ਸਿੰਘ ਤੇ ਗੀਤਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਬਾਬਾ ਹਰਕੇਵਲ ਸਿੰਘ ਸਲਾਰਪੁਰ ਵਾਲਿਆਂ ਦੀ ਦਸਵੀਂ ਬਰਸੀ 21 ਨੂੰ ਅਗਲੀ ਖ਼ਬਰ ਹਰਿੰਦਰ ਕੁਮਾਰ ਸ਼ੀਤਲ ਬਸਪਾ ਦੇ ਸੂਬਾਈ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।