11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕਣਕ ਦੀ ਹਰੀ ਫ਼ਸਲ ਵੱਢ ਕੇ ਕੀਤੀ ਚੋਰੀ <br/>

ਅਜੀਤ ਡੈਸਕ 23-02-2026
ਨਡਾਲਾ, 22 ਫਰਵਰੀ (ਰਘਬਿੰਦਰ ਸਿੰਘ)- ਮੰਡੀਆਂ ਅਤੇ ਲੋਕਾਂ ਦੇ ਘਰਾਂ ਵਿਚੋਂ ਕਣਕ ਚੋਰੀ ਦੀਆਂ ਖ਼ਬਰਾਂ ਤਾਂ ਬਹੁਤ ਸੁਣਨ ਨੂੰ ਮਿਲਦੀਆਂ ਸਨ ਪਰ ਖੇਤਾਂ ਵਿੱਚ ਖੜੀ ਹਰੀ ਕਣਕ ਨੂੰ ਹੀ ਕੋਈ ਚੋਰ ਵੱਢ ਕੇ ਲੈ ਗਿਆ ਹੋਵੇ ਅਜਿਹਾ ਪਹਿਲੀ ਵਾਰੀ ਸੁਣਨ ਨੂੰ ਮਿਲਿਆ ਹੈ | ਇਸ ਤਾਜ਼ੇ ਮਾਮਲੇ ਵਿੱਚ ਤਲਵੰਡੀ ਪੁਰਦਲ ਰੋਡ 'ਤੇ ਇਕ ਕਿਸਾਨ ਦੀ ਖੇਤ ਵਿਚੋਂ ਹਰੀ ਕਣਕ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਫ਼ਸਲ ਦੀ ਦੇਖਭਾਲ ਲਈ ਖੇਤ ਦਾ ਦੌਰਾ ਕੀਤਾ ਤਾਂ ਕਣਕ ਦਾ ਕੁਝ ਹਿੱਸਾ ਕੱਟਿਆ ਹੋਇਆ ਮਿਲਿਆ | ਕਿਸਾਨ ਨੇ ਦੱਸਿਆ ਕਿ ਉਸ ਦੀ ਉਮਰ ਬੀਤ ਚੱਲੀ ਹੈ ਖੇਤੀ ਕਰਦਿਆਂ ਦੀ ਪਰ ਅਜਿਹਾ ਉਸ ਨੂੰ ਪਹਿਲੀ ਵਾਰ ਦੇਖਣਾ ਪਿਆ ਹੈ ਕਿ ਫ਼ਸਲ ਜੋ ਕਿ ਹੁਣ ਕੁਝ ਹੀ ਸਮੇਂ ਬਾਅਦ ਕੱਟ ਕੇ ਮੰਡੀ ਵਿੱਚ ਜਾਣੀ ਹੈ, ਨੂੰ ਕੋਈ ਸ਼ਰਾਰਤੀ ਅਨਸਰ ਚੋਰੀ ਕਰਕੇ ਲੈ ਗਿਆ ਹੈ |

ਪਿਛਲੀ ਖ਼ਬਰ ਸਹੁਰਾ ਪਰਿਵਾਰ ਵਲੋਂ ਨੂੰਹ ਨੂੰ ਡੀਜ਼ਲ ਪਾ ਕੇ ਸਾੜਨ ਦੀ ਕੋਸ਼ਿਸ਼ ਅਗਲੀ ਖ਼ਬਰ ਅੱਡਾ ਸੁਭਾਨਪੁਰ ਚੌਕ ਵਿਖੇ ਸਾਲਾਨਾ 33ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।