11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕਿਸਾਨ ਦੀ ਮੋਟਰ ਚੋਰੀ ਕਰਦਾ ਚੋਰ ਕਾਬੂ, ਕੀਤਾ ਪੁਲਿਸ ਹਵਾਲੇ <br/>

ਅਜੀਤ ਡੈਸਕ 23-02-2026
ਨਡਾਲਾ, 22 ਫਰਵਰੀ (ਰਘਬਿੰਦਰ ਸਿੰਘ)- ਇੱਥੇ ਨਡਾਲਾ ਦੇ ਵਾਰਡ ਨੰਬਰ 11 ਦੀ ਹਿੰਮਤ ਸਿੰਘ ਕਲੋਨੀ ਵਿਖੇ ਕਿਸਾਨ ਦੀ ਹਵੇਲੀ 'ਚੋਂ ਮੋਟਰ ਨੂੰ ਚੋਰੀ ਕਰਦੇ ਚੋਰ ਨੂੰ ਕਾਬੂ ਕੀਤਾ ਗਿਆ ਹੈ | ਕਿਸਾਨ ਬਾਬਾ ਬਲਵਿੰਦਰ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਸਵੇਰੇ ਸਾਢੇ ਕੁ ਚਾਰ ਵਜੇ ਸਨ ਕਿ ਮੈਂ ਹਵੇਲੀ ਵਿੱਚ ਹੀ ਸੁੱਤਾ ਸੀ ਕਿ ਇਸ ਦੌਰਾਨ ਚੋਰੀਆਂ ਕਰਨ ਦਾ ਆਦੀ ਗੁਆਂਢ ਵਿੱਚ ਹੀ ਰਹਿੰਦਾ ਵਿਅਕਤੀ ਬਿੱਟੂ ਕੰਧ ਟੱਪ ਕੇ ਹਵੇਲੀ ਅੰਦਰ ਦਾਖਲ ਹੋਇਆ ਤੇ ਪੱਠੇ ਕੁਤਰਨ ਵਾਲੀ ਮਸ਼ੀਨ ਦੇ ਉੱਤੋਂ ਲੱਗੀ ਮੋਟਰ ਦੇ ਨਟ ਖੋਲ੍ਹਣ ਲੱਗਾ | ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਨੂੰ ਉਹ ਨੇੜੇ ਹੀ ਪਿਆ ਮੰਜੀ 'ਤੇ ਲੇਟ ਕੇ ਦੇਖ ਰਿਹਾ ਸੀ ਜਦ ਉਹ ਆਪਣਾ ਕੰਮ ਮੁਕੰਮਲ ਕਰਨ ਹੀ ਲੱਗਾ ਤਾਂ ਮੈਂ ਉੱਠ ਗਿਆ ਤੇ ਉਸ ਨੂੰ ਕਾਬੂ ਕਰ ਲਿਆ | ਪੀੜਤ ਕਿਸਾਨ ਨੇ ਦੱਸਿਆ ਕਿ ਮੇਰੀ ਪਹਿਲਾਂ ਵੀ ਮੋਟਰ ਚੋਰੀ ਹੋਈ ਸੀ ਜੋ ਇਸ ਵਿਅਕਤੀ ਦਾ ਹੀ ਕੰਮ ਸੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਉਸ ਨੂੰ ਫੜ ਕੇ ਨਾਲ ਲੈ ਗਈ |

ਪਿਛਲੀ ਖ਼ਬਰ ਐੱਲ. ਪੀ. ਯੂ. 'ਚ ਕਰਵਾਈ ਦੂਜੀ ਪ੍ਰਮੋਸ਼ਨਲ ਮੈਰਾਥਨ ਨੂੰ ਡਿਪਟੀ ਸਪੀਕਰ ਨੇ ਦਿਖਾਈ ਹਰੀ ਝੰਡੀ ਅਗਲੀ ਖ਼ਬਰ ਔਜਲਾ ਰੋਡ 'ਤੇ ਰੇਲ ਲਾਈਨ ਹੇਠੋਂ ਸੀਵਰੇਜ ਪਾਈਪ ਲੰਘਾਉਣ ਦੇ ਕੰਮ ਦਾ ਰਾਣਾ ਗੁਰਜੀਤ ਸਿੰਘ ਵਲੋਂ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।