13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਇਨਰਵੀਲ ਕਲੱਬ ਨੇ ਹਿੰਦੂ ਕੰਨਿਆ ਕਾਲਜ 'ਚ ਸੈਮੀਨਾਰ ਕਰਵਾਇਆ

ਅਜੀਤ ਡੈਸਕ 20-02-2026
ਕਪੂਰਥਲਾ, 19 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਇਨਰਵੀਲ ਕਲੱਬ ਆਫ ਕਪੂਰਥਲਾ ਵਲੋਂ ਥੈਲੇਸੀਮੀਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਥਾਨਕ ਹਿੰਦੂ ਕੰਨਿਆ ਕਾਲਜ ਵਿਚ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਮੁੱਖ ਬੁਲਾਰੇ ਵਜੋਂ ਉੱਘੇ ਗਾਇਨੇਕੋਲੋਜਿਸਟ ਡਾ. ਸੁਰਜੀਤ ਕੌਰ ਪੀ. ਆਈ. ਆਈ. ਡਬਲਯੂ. ਡੀ. ਬੀ. ਸ਼ਾਮਲ ਹੋਏ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਸਮਾਜ ਨੂੰ ਇਸ ਜੈਨੇਟਿਕ ਖ਼ੂਨ ਦੀ ਬਿਮਾਰੀ ਦੀ ਜਾਣਕਾਰੀ ਦੇਣ ਤੋਂ ਇਲਾਵਾ ਇਸਦੀ ਰੋਕ ਲਈ ਸਾਵਧਾਨੀ ਦੀ ਵਰਤੋਂ ਕਰਨ ਬਾਰੇ ਪ੍ਰੇਰਿਤ ਕਰਨਾ ਹੈ | ਉਨ੍ਹਾਂ ਥੈਲੇਸੀਮੀਆ ਦੇ ਕਾਰਨ, ਲੱਛਣ, ਇਲਾਜ ਤੇ ਸਮੇਂ ਸਿਰ ਜਾਂਚ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਵਿਆਹ ਤੋਂ ਪਹਿਲਾਂ ਖ਼ੂਨ ਦੀ ਜਾਂਚ ਕਰਵਾਕੇ ਇਸ ਬਿਮਾਰੀ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ | ਸੈਮੀਨਾਰ ਦੀ ਸਮਾਪਤੀ 'ਤੇ ਡਾ. ਮੀਨਾ ਸੇਠੀ ਨੇ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਥੈਲੇਸੀਮੀਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੰਦੇਸ਼ ਘਰ-ਘਰ ਪਹੁੰਚਾਉਣ | ਕਲੱਬ ਦੀ ਡੀ.ਈ.ਐਸ.ਓ. ਸੋਨਿਕਾ ਗੁਪਤਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਕਲੱਬ ਦੀਆਂ ਮੈਂਬਰਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਕਲੱਬ ਵਲੋਂ ਸਿਹਤ ਤੇ ਸਿੱਖਿਆ ਨਾਲ ਸੰਬੰਧਿਤ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਏ ਜਾਣਗੇ | ਕਾਲਜ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਕਾਲਜ ਦੇ ਰੈੱਡ ਰੀਬਨ ਤੇ ਰੈੱਡ ਕਰਾਸ ਕਲੱਬ ਦੀ ਕਨਵੀਨਰ ਸਾਰਿਕਾ ਕਾਂਡਾ ਤੇ ਉਨ੍ਹਾਂ ਦੀ ਟੀਮ ਦੇ ਯਤਨਾ ਦੀ ਪ੍ਰਸੰਸਾ ਕੀਤੀ | ਸੈਮੀਨਾਰ ਵਿਚ ਰੈੱਡ ਰਿਬਨ ਕਲੱਬ ਦੀ ਮੈਂਬਰ ਪਿ੍ਯੰਕਾ ਸ਼ਰਮਾ ਨੇ ਮੰਚ ਸੰਚਾਲਨ ਦੇ ਫ਼ਰਜ਼ ਅਦਾ ਕੀਤੇ | ਇਸ ਮੌਕੇ ਕਾਲਜ ਦੇ ਰੈੱਡ ਰਿਬਨ ਕਲੱਬ, ਰੈੱਡ ਕਰਾਸ ਕਲੱਬ ਦੇ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ |
ਪਿਛਲੀ ਖ਼ਬਰ ਸਿਵਲ ਸਰਜਨ ਡਾ. ਸੰਜੀਵ ਭਗਤ ਵਲੋਂ ਐੱਸ. ਐੱਮ. ਓਜ਼ ਨਾਲ ਅਹਿਮ ਮੀਟਿੰਗ <br/> ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕਲੱਬ ਵਲੋਂ 27ਵੇਂ ਸਥਾਪਨਾ ਦਿਵਸ 'ਤੇ ਸਮਾਗਮ ਅੱਜ-ਸਹਿਗਲ, ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।