14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕੂੜੇ ਦੇ ਢੇਰ ਤੋਂ ਦੁਕਾਨਦਾਰ ਡਾਹਢੇ ਪ੍ਰੇਸ਼ਾਨ <br/>

ਭੁਲੱਥ ਦੇ ਭੋਗਪੁਰ ਅੱਡੇ ਦੇ ਨਜ਼ਦੀਕ ਲੱਗੇ ਕੂੜੇ ਦੇ ਢੇਰ ਸੰਬੰਧੀ ਦੱਸਦੇ ਹੋਏ ਨਜ਼ਦੀਕੀ ਦੁਕਾਨਦਾਰ | ਤਸਵੀਰ. ਮਨਜੀਤ ਸਟੂਡੀਓ <br/> 20-02-2026
ਭੁਲੱਥ, 19 ਫਰਵਰੀ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਭੋਗਪੁਰ ਅੱਡੇ ਦੇ ਨਜ਼ਦੀਕ ਲੱਗੇ ਕੂੜੇ ਦੇ ਢੇਰ ਤੋਂ ਨਜ਼ਦੀਕੀ ਦੁਕਾਨਦਾਰ ਡਾਢੇ ਪਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੂੜੇ ਦੇ ਢੇਰਾਂ ਦੇ ਨਜ਼ਦੀਕੀ ਦੁਕਾਨਦਾਰ ਸਤਪਾਲ ਸਿੰਘ, ਪਵਨ ਕੁਮਾਰ, ਸੁਰੇਸ਼ ਚੰਦਰ, ਵਿੱਕੀ ਅਰੋੜਾ, ਪਿ੍ੰਸ ਕੁਮਾਰ, ਰਾਜਵਿੰਦਰ ਸਿੰਘ ਤੇ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਨਜ਼ਦੀਕ ਲੱਗੇ ਕੂੜੇ ਦੇ ਢੇਰ ਤੋਂ ਉਹ ਬਹੁਤ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਰੋਜ਼ ਹੀ ਕੂੜੇ ਦੇ ਢੇਰਾਂ ਤੋਂ ਕੂੜਾ ਕਰਕਟ ਹਵਾ ਦੇ ਨਾਲ ਉੱਡ ਕੇ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਆ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਦਿਨੋਂ ਦਿਨ ਕੂੜੇ ਦਾ ਢੇਰ ਵਧਦਾ ਜਾ ਰਿਹਾ ਹੈ ਜਿਸ ਨਾਲ ਬਿਮਾਰੀ ਫੈਲਣ ਦਾ ਵੀ ਖ਼ਦਸ਼ਾ ਹੈ | ਦੁਕਾਨਦਾਰਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਜਲਦੀ ਜਲਦੀ ਤੋਂ ਜਲਦੀ ਇਹਨਾਂ ਢੇਰਾਂ ਨੂੰ ਇੱਥੋਂ ਚੁੱਕਿਆ ਜਾਵੇ ਤਾਂ ਜੋ ਨਜ਼ਦੀਕੀ ਦੁਕਾਨਦਾਰ ਜਾਂ ਇੱਥੋਂ ਲੰਘਦੇ ਰਾਹਗੀਰਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |

ਪਿਛਲੀ ਖ਼ਬਰ ਮਾਤਾ ਮਹਿੰਦਰ ਕੌਰ ਨਮਿਤ ਅੰਤਿਮ ਅਰਦਾਸ 25 ਨੂੰ <br/> ਅਗਲੀ ਖ਼ਬਰ ਐਸ. ਅਸ਼ੋਕ ਭੌਰਾ ਦੀ ਪੁਸਤਕ 'ਪੰਜਾਬੀ ਰੂਟਸ ਅਮੈਰੀਕਨ ਡਰੀਮਜ਼' ਦਾ ਰਿਲੀਜ਼ ਸਮਾਗਮ 24 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।