12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਥਿੰਕ ਗੈਸ ਇੰਡੀਆ ਐਨਰਜੀ ਵੀਕ 2026 'ਚ ਲਵੇਗੀ ਹਿੱਸਾ

ਅਜੀਤ ਡੈਸਕ 30-01-2026
ਫਗਵਾੜਾ, 29 ਜਨਵਰੀ (ਅ.ਬ.)- ਭਾਰਤ ਦੀਆਂ ਅਗੇਤੀ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀ.ਜੀ.ਡੀ.) ਕੰਪਨੀਆਂ 'ਚੋਂ ਇਕ, ਥਿੰਕ ਗੈਸ ਇੰਡੀਆ ਐਨਰਜੀ ਵੀਕ 2026 'ਚ ਹਿੱਸਾ ਲੈ ਕੇ ਭਾਰਤ ਦੇ ਸਾਫ਼ ਊਰਜਾ ਬਦਲਾਅ ਤੇ ਸ਼ਹਿਰੀ ਤੇ ਅਰਧ-ਸ਼ਹਿਰੀ ਬਾਜ਼ਾਰਾਂ 'ਚ ਗੈਸ ਆਧਾਰਿਤ ਬੁਨਿਆਦੀ ਢਾਂਚੇ ਦੇ ਵਿਸਤਾਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਜਾ ਰਹੀ ਹੈ | ਇੱਥੇ ਕੰਪਨੀ ਆਪਣੀਆਂ ਏਕੀਕਰਿਤ ਸੀ.ਜੀ.ਡੀ. ਸਮਰਥਾਵਾਂ, ਵਿਕਾਸ ਦੀ ਰੂਪਰੇਖਾ ਅਤੇ ਸਾਰੇ ਸੀ.ਐਨ.ਜੀ., ਪੀ.ਐਨ.ਜੀ. ਤੇ ਐਲ.ਐਨ.ਜੀ. ਬੁਨਿਆਦੀ ਢਾਂਚੇ 'ਚ ਗਾਹਕ-ਕੇਂਦਿ੍ਤ ਹੱਲ ਪ੍ਰਦਰਸ਼ਿਤ ਕਰੇਗੀ | ਥਿੰਕ ਗੈਸ ਦੇ ਪ੍ਰਬੰਧ ਨਿਰਦੇਸ਼ਕ ਤੇ ਸੀ.ਈ.ਓ. ਅਭਿਲਾਸ਼ ਗੁਪਤਾ ਇਸ ਦੌਰਾਨ ਇਕ ਰਣਨੀਤਿਕ ਕਾਨਫ਼ਰੰਸ ਸੈਸ਼ਨ 'ਚ ਬੁਲਾਰੇ ਵਜੋਂ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ 'ਚ ਸੀ.ਜੀ.ਡੀ. ਦੀ ਭੂਮਿਕਾ, ਘੱਟ ਉਤਸਰਜਨ ਵਾਲੀ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨ ਤੇ ਭਾਰਤ ਦੇ ਲੰਬੇ ਸਮੇਂ ਦੇ ਡੀਕਾਰਬਨਾਈਜ਼ੇਸ਼ਨ ਲਕਸ਼ਾਂ 'ਚ ਇਸ ਦੇ ਯੋਗਦਾਨ ਬਾਰੇ ਆਪਣਾ ਦਿ੍ਸ਼ਟੀਕੋਣ ਸਾਂਝਾ ਕਰਨਗੇ | ਥਿੰਕ ਗੈਸ ਦੇ ਪ੍ਰਬੰਧ ਨਿਰਦੇਸ਼ਕ ਤੇ ਸੀ.ਈ.ਓ. ਅਭਿਲਾਸ਼ ਗੁਪਤਾ ਨੇ ਕਿਹਾ ਕਿ ਇੰਡੀਆ ਐਨਰਜੀ ਵੀਕ ਰਾਸ਼ਟਰੀ ਊਰਜਾ ਦੀ ਕਹਾਣੀ ਨੂੰ ਆਕਾਰ ਦੇਣ ਲਈ ਇਕ ਪ੍ਰਮੁੱਖ ਮੰਚ ਵਜੋਂ ਉਭਰਿਆ ਹੈ | ਸਾਡੇ ਬ੍ਰਾਂਡਾਂ ਦੇ ਸਫਲ ਏਕੀਕਰਨ ਤੋਂ ਬਾਅਦ, ਥਿੰਕ ਗੈਸ ਅੱਜ ਸਿਟੀ ਗੈਸ ਢਾਂਚੇ ਨੂੰ ਕੁਸ਼ਲਤਾ ਤੇ ਜ਼ਿੰਮੇਵਾਰੀ ਨਾਲ ਵਿਸਤਾਰ ਦੇਣ ਦੀ ਵਿਲੱਖਣ ਸਥਿਤੀ 'ਚ ਹੈ |
ਪਿਛਲੀ ਖ਼ਬਰ ਪਿੰਡ ਕਾਲੇਵਾਲ ਦੇ ਸਰਪੰਚ ਸਮੇਤ ਵੱਡੀ ਗਿਣਤੀ 'ਚ ਨਗਰ ਨਿਵਾਸੀ ਆਮ ਆਦਮੀ ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ 16ਵਾਂ ਕੌਮੀ ਵੋਟਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।