13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਨੌਜਵਾਨ ਆਪਣੇ ਅਮੀਰ ਵਿਰਸੇ ਨਾਲ ਜੁੜ ਕੇ ਪੰਜਾਬ ਦੀ ਤਰੱਕੀ 'ਚ ਯੋਗਦਾਨ ਪਾਉਣ- ਰਾਣਾ ਗੁਰਜੀਤ ਸਿੰਘ <br/>

ਅਜੀਤ ਡੈਸਕ 30-01-2026
ਕਪੂਰਥਲਾ, 29 ਜਨਵਰੀ (ਅਮਰਜੀਤ ਕੋਮਲ)-ਬਸੰਤ ਮੇਲਾ ਕਮੇਟੀ ਵਲੋਂ ਕਾਂਗਰਸ ਕੌਂਸਲਰਾਂ, ਪ੍ਰਮੁੱਖ ਆਗੂਆਂ ਦੇ ਸਹਿਯੋਗ ਨਾਲ ਸਥਾਨਕ ਸ਼ਾਲੀਮਾਰ ਬਾਗ ਵਿਚ 99ਵਾਂ ਬਸੰਤ ਮੇਲਾ ਕਰਵਾਇਆ ਗਿਆ | ਇਸ ਮੌਕੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਮੁੱਖ ਮਹਿਮਾਨ ਵਜੋਂ ਤੇ ਸੁਲਤਾਨਪੁਰ ਲੋਧੀ ਹਲਕੇ ਦੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਤੇ ਸ਼ਾਹਕੋਟ ਹਲਕੇ ਦੇ ਕਾਂਗਰਸ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਮੇਲੇ ਦੀ ਆਰੰਭਤਾ ਮੌਕੇ ਰਾਣਾ ਗੁਰਜੀਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ 99ਵੇਂ ਬਸੰਤ ਮੇਲੇ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਮੇਲੇ ਇਕਜੁੱਟ ਹੋ ਕੇ ਮਨਾਉਣੇ ਚਾਹੀਦੇ ਹਨ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਮੀਰ ਵਿਰਸੇ ਨਾਲ ਜੁੜਣ ਤੇ ਪੰਜਾਬ ਦੀ ਤਰੱਕੀ 'ਚ ਆਪਣਾ ਯੋਗਦਾਨ ਪਾਉਣ | ਉਨ੍ਹਾਂ ਬਸੰਤ ਮੇਲੇ ਦੀ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਮਨਸੂ ਉਪ ਪ੍ਰਧਾਨ ਜ਼ਿਲ੍ਹਾ ਕਾਂਗਰਸ ਤੇ ਉਨ੍ਹਾਂ ਦੇ ਸਾਥੀਆਂ ਨੂੰ ਬਸੰਤ ਮੇਲਾ ਲਗਾਉਣ ਲਈ ਵਧਾਈ ਦਿੱਤੀ | ਮੇਲੇ ਵਿਚ ਉੱਘੇ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਚਰਚਿਤ ਗੀਤਾਂ ਨਾਲ ਮੇਲੀਆਂ ਨੂੰ ਮੰਤਰ ਮੁਗਧ ਕੀਤਾ | ਉੱਘੇ ਗਾਇਕ ਦੀਪਕ ਗੋਗਨਾ ਤੇ ਐਂਕਰ ਰਣਜੀਤ ਮਾਨ ਨੇ ਵੀ ਮੇਲੇ 'ਚ ਭਰਵੀ ਹਾਜ਼ਰੀ ਲਗਵਾਈ | ਉੱਘੇ ਹਾਸਰਸ ਕਲਾਕਾਰ ਭੋਟੂ ਸ਼ਾਹ ਤੇ ਕਵਿਤਾ ਭੱਲਾ ਨੇ ਆਪਣੇ ਟੋਟਕਿਆਂ ਨਾਲ ਮੇਲੀਆਂ ਨੂੰ ਹੱਸਣ ਲਈ ਮਜ਼ਬੂਰ ਕੀਤਾ | ਰਾਣਾ ਗੁਰਜੀਤ ਸਿੰਘ ਨੇ ਬਸੰਤ ਮੇਲਾ ਕਮੇਟੀ ਵਲੋਂ ਰਣਜੀਤ ਬਾਵਾ, ਦੀਪਕ ਗੋਗਨਾ, ਭੋਟੂ ਸ਼ਾਹ, ਕਵਿਤਾ ਭੱਲਾ ਤੇ ਹੋਰ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ, ਨਿਗਮ ਦੇ ਸੀਨੀਅਰ ਮੇਅਰ ਰਾਹੁਲ ਕੁਮਾਰ, ਡਿਪਟੀ ਮੇਅਰ ਵਿਨੋਦ ਸੂਦ, ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਮਾਰਕੀਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਰਜਿੰਦਰ ਕੌੜਾ, ਉੱਘੇ ਰਾਈਸ ਮਿੱਲਰ ਨਾਮ ਦੇਵ ਅਰੋੜਾ, ਕਸਾਡ ਦੇ ਐਮ.ਡੀ. ਰਾਜੀਵ ਗੁਪਤਾ, ਸੀਨੀਅਰ ਕਾਂਗਰਸ ਆਗੂ ਕੁਲਦੀਪ ਸਿੰਘ, ਤਜਿੰਦਰ ਭੰਡਾਰੀ, ਕੰਵਲਜੀਤ ਸਿੰਘ ਕਾਕਾ, ਸੰਦੀਪ ਸਿੰਘ, ਗਰੀਸ਼ ਭਸੀਨ, ਜੋਤੀ ਧੀਰ, ਹਰਜੀਤ ਕੌਰ, ਕੇਹਰ ਸਿੰਘ, ਅਜਮੇਰ ਸਿੰਘ, ਜਗਤਾਰ ਸਿੰਘ ਝੀਤਾ, ਬਲਜੀਤ ਸਿੰਘ ਕਾਲਾ, ਮਨਜੀਤ ਕੌਰ, ਹਰਜੀਤ ਸਿੰਘ ਬੱਬਾ, ਹੈਪੀ ਅਰੋੜਾ, ਊਸ਼ਾ ਅਰੋੜਾ, ਸ਼ਵੇਤਾ ਗੁਪਤਾ, ਕਰਨ ਮਹਾਜਨ, ਦੇਸ਼ ਬੰਦੂ (ਸਾਰੇ ਕੌਂਸਲਰ), ਸੰਨੀ ਗੁਪਤਾ, ਸੂਰਜ ਅਗਰਵਾਲ, ਕਿੱਕੀ ਵਾਲੀਆ, ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਹਾਇਕ ਮਨਪ੍ਰੀਤ ਸਿੰਘ ਮਾਂਗਟ, ਸਰਪੰਚ ਮਹਿੰਦਰ ਸਿੰਘ, ਬਲਵਿੰਦਰ ਸਿੰਘ, ਰਾਜੇਸ਼ਵਰ ਸੂਦ, ਜਸਵੰਤ ਸਿੰਘ ਲਾਡੀ ਤੋਂ ਇਲਾਵਾ ਕਾਂਗਰਸ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਆਗੂ, ਵਰਕਰ

ਪਿਛਲੀ ਖ਼ਬਰ ਨਸ਼ਾ ਤਸਕਰੀ ਕਰਨ ਵਾਲਾ ਗਿ੍ਫ਼ਤਾਰ, 503 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਅਗਲੀ ਖ਼ਬਰ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਆਫ਼ ਇੰਡੀਆ ਬੇਗੋਵਾਲ ਦੀ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।