14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸ਼ੋਭਾ ਯਾਤਰਾ ਲਈ ਫਗਵਾੜਾ ਪੁਲਿਸ ਵੱਲੋਂ ਰੂਟ ਪਲਾਨ ਜਾਰੀ

ਅਜੀਤ ਡੈਸਕ 30-01-2026
ਫਗਵਾੜਾ, 29 ਜਨਵਰੀ (ਹਰਜੋਤ ਸਿੰਘ ਚਾਨਾ)- ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ 'ਚ 31 ਜਨਵਰੀ ਨੂੰ ਫਗਵਾੜਾ ਵਿਖੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਫਗਵਾੜਾ ਪੁਲੀਸ ਵੱਲੋਂ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੇ ਵਿਚਾਰ ਵਟਾਂਦਰਾ ਕੀਤਾ | ਇਸ ਦੌਰਾਨ ਅਮਨ-ਕਾਨੂੰਨ ਤੇ ਟਰੈਫ਼ਿਕ ਵਿਵਸਥਾ ਨੂੰ ਸੁਚੱਜਾ ਬਣਾਈ ਰੱਖਣ ਲਈ ਪੁਲਿਸ ਵਲੋਂ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ | ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੋਭਾ ਯਾਤਰਾ ਵਾਲੇ ਦਿਨ 31 ਜਨਵਰੀ ਦਿਨ ਸਨਿਚਰਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 8 ਵਜੇ ਤੱਕ ਸ਼ਹਿਰ ਦੇ ਕਈ ਰਸਤਿਆਂ 'ਤੇ ਟਰੈਫ਼ਿਕ ਨੂੰ ਡਾਇਵਰਟ ਕੀਤਾ ਜਾਵੇਗਾ | ਐਸ.ਪੀ. ਮਾਧਵੀ ਸ਼ਰਮਾ ਤੇ ਐਸ.ਐਚ.ਓ. ਟਰੈਫ਼ਿਕ ਅਮਨ ਕੁਮਾਰ ਨੇ ਦੱਸਿਆ ਕਿ ਲੁਧਿਆਣਾ ਤੋਂ ਜਲੰਧਰ-ਅੰਮਿ੍ਤਸਰ ਵੱਲ ਜਾਣ ਵਾਲੇ ਭਾਰੀ ਵਾਹਨ ਫਿਲੌਰ, ਜੰਡਿਆਲਾ, ਨਕੋਦਰ, ਜਲੰਧਰ, ਲੁਧਿਆਣਾ ਤੋਂ ਜਲੰਧਰ ਵੱਲ ਜਾਣ ਵਾਲੇ ਹਲਕੇ ਵਾਹਨ ਗੋਰਾਇਆ-ਰੁੜਕਾ-ਜੰਡਿਆਲਾ-ਜਲੰਧਰ ਕੈਂਟ-ਜਲੰਧਰ, ਲੁਧਿਆਣਾ ਤੋਂ ਜਲੰਧਰ ਵੱਲ ਜਾਣ ਵਾਲੇ ਛੋਟੇ ਵਾਹਨ ਮੌਲੀ-ਹਾਦੀਆਬਾਦ ਚੌਂਕ-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ-ਜਲੰਧਰ ਹਾਈਵੇ, ਜਲੰਧਰ ਤੋਂ ਲੁਧਿਆਣਾ ਵੱਲ ਜਾਣ ਵਾਲੇ ਭਾਰੀ ਵਾਹਨ ਮੇਹਟਾਂ ਬਾਈਪਾਸ-ਮੇਹਲੀ ਬਾਈਪਾਸ, ਜਲੰਧਰ ਤੋਂ ਲੁਧਿਆਣਾ ਵੱਲ ਜਾਣ ਵਾਲੇ ਛੋਟੇ ਵਾਹਨ ਮੇਹਲੀ ਬਾਈਪਾਸ-ਬਸਰਾ ਪੈਲੇਸ-ਖੋਥੜਾ ਰੋਡ-ਅਰਬਨ ਐਸਟੇਟ ਫਗਵਾੜਾ-ਮੈਨ ਜੀ.ਟੀ. ਰੋਡ, ਨਕੋਦਰ ਤੋਂ ਫਗਵਾੜਾ ਤੇ ਹੁਸ਼ਿਆਰਪੁਰ ਵੱਲ ਜਾਣ ਵਾਲੇ ਵਾਹਨ ਹਦੀਆਬਾਦ ਚੌਕ-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ-ਚੰਡੀਗੜ੍ਹ ਰੋਡ-ਭੁੱਲਾਰਾਈ ਚੌਕ ਫਗਵਾੜਾ ਰਾਹੀਂ ਰਵਾਨਾ ਹੋਣਗੇ | ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲੀਸ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਟਰੈਫਿਕ ਰੂਟ ਪਲਾਨ ਅਨੁਸਾਰ ਹੀ ਯਾਤਰਾ ਕਰਨ |
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ 'ਚ 1 ਫਰਵਰੀ ਨੂੰ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।