02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਟਰੇਨ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ

ਅਜੀਤ ਡੈਸਕ 23-01-2026
ਫਗਵਾੜਾ, 22 ਜਨਵਰੀ (ਚਾਨਾ)-ਬੀਤੀ ਦੇਰ ਰਾਤ ਚਾਚੋਕੀ ਕਾਲੋਨੀ ਲਾਗੇ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਟਰੇਨ ਦੀ ਲਪੇਟ 'ਚ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਕਰਨ ਕੁਮਾਰ (19) ਪੁੱਤਰ ਨਿਰਮਲ ਦਾਸ ਵਾਸੀ ਪਿੰਡ ਖੋਥੜਾ ਬੰਗਾ ਵਜੋਂ ਹੋਈ ਹੈ | ਜਾਣਕਾਰੀ ਦਿੰਦਿਆਂ ਰੇਲਵੇ ਚੌਂਕੀ ਦੇ ਥਾਣੇਦਾਰ ਤਫੈੱਲ ਮੁਹੰਮਦ ਨੇ ਦੱਸਿਆ ਕਿ ਇਹ ਨੌਜਵਾਨ ਪੈਲੇਸਾਂ 'ਚ ਕੰਮ ਕਰਦਾ ਹੈ ਤੇ ਰਾਤ ਸਮੇਂ ਲਾਈਨਾਂ ਪਾਰ ਕਰ ਰਿਹਾ ਸੀ ਤੇ ਇਸ ਦੌਰਾਨ 14609 ਹੇਮਕੰੁਟ ਐਕਸਪ੍ਰੈੱਸ ਦੀ ਲਪੇਟ 'ਚ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ | ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਮਗਰੋਂ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ |
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕਲੱਬ ਵਲੋਂ ਅਕਾਲੀ ਆਗੂ ਜਗਜੀਤ ਸਿੰਘ ਸ਼ੰਮੀ ਤੇ ਅਜੇ ਬਬਲਾ ਦਾ ਸਨਮਾਨ <br/> ਅਗਲੀ ਖ਼ਬਰ ਨੌਕਰੀ ਕਰ ਰਹੇ ਅਧਿਆਪਕਾਂ 'ਤੇ ਟੀ. ਈ. ਟੀ. ਦੀ ਸ਼ਰਤ ਲਗਾਉਣਾ ਗੈਰਵਾਜਬ-ਸਰਵਣ ਸਿੰਘ ਔਜਲਾ, ਚਰਨਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।