ਫਗਵਾੜਾ, 22 ਜਨਵਰੀ (ਹਰਜੋਤ ਸਿੰਘ ਚਾਨਾ)-ਜ਼ਿਲੇ੍ਹ ਦੇ ਐਸ.ਐਸ.ਪੀ. ਗੌਰਵ ਤੂਰਾ ਨੇ ਅੱਜ ਜ਼ਿਲੇ੍ਹ 'ਚ ਤਾਇਨਾਤ ਕਈ ਐਸ.ਐਚ.ਓ. ਦੇ ਤਬਾਦਲੇ ਕੀਤੇ ਹਨ | ਜਿਸ ਨਾਲ ਹੁਣ ਸ਼ਹਿਰ ਦੇ ਪ੍ਰਮੁੱਖ ਮੁੱਖ ਥਾਣਿਆਂ 'ਤੇ ਮਹਿਲਾ ਐਸ.ਐਚ.ਓ. ਕੰਮ ਕਰਨਗੀਆਂ | ਐਸ.ਐਸ.ਪੀ. ਵਲੋਂ ਜਾਰੀ ਹੁਕਮਾਂ ਅਨੁਸਾਰ ਇੰਸ. ਸੋਨਮਦੀਪ ਕੌਰ ਪੁਲਿਸ ਲਾਇਨ ਕਪੂਰਥਲਾ ਨੂੰ ਐਸ.ਐਚ.ਓ ਸਦਰ ਫਗਵਾੜਾ, ਐਸ.ਆਈ ਕਿਰਪਾਲ ਸਿੰਘ ਐਸ.ਐਚ.ਓ. ਥਾਣਾ ਸਦਰ ਫਗਵਾੜਾ ਨੂੰ ਪੁਲਿਸ ਲਾਈਨ ਕਪੂਰਥਲਾ, ਇੰਸ. ਹਰਦੀਪ ਸਿੰਘ ਐਸ.ਐਚ.ਓ. ਸਤਨਾਮਪੁਰਾ ਨੂੰ ਐਸ.ਐਚ.ਓ. ਸੁਲਤਾਨਪੁਰ ਲੋਧੀ, ਇੰਸ. ਅਮਨਪ੍ਰੀਤ ਕੌਰ ਇੰਚਾਰਜ ਵੋਮੈਨ ਸੈੱਲ ਨੂੰ ਐਸ.ਐਚ.ਓ. ਸਤਨਾਮਪੁਰਾ, ਇੰਸ. ਬਲਵਿੰਦਰ ਸਿੰਘ ਪੁਲਿਸ ਲਾਈਨ ਕਪੂਰਥਲਾ ਨੂੰ ਸੀ.ਆਈ.ਏ. ਸਟਾਫ਼ ਫਗਵਾੜਾ, ਇੰਸ. ਨਿਰਮਲ ਸਿੰਘ ਮੁੱਖ ਅਫ਼ਸਰ ਥਾਣਾ ਤਲਵੰਡੀ ਚੌਧਰੀਆਂ ਨੂੰ ਮੁੱਖ ਅਫ਼ਸਰ ਥਾਣਾ ਕਬੀਰਪੁਰ, ਇੰਸ. ਅਨਿਲ ਕੁਮਾਰ ਪੁਲਿਸ ਲਾਈਨ ਕਪੂਰਥਲਾ ਨੂੰ ਮੁੱਖ ਅਫ਼ਸਰ ਥਾਣਾ ਤਲਵੰਡੀ ਚੌਧਰੀਆਂ, ਇੰਸ. ਸਰਬਜੀਤ ਸਿੰਘ ਮੁੱਖ ਅਫ਼ਸਰ ਥਾਣਾ ਕਬੀਰਪੁਰ ਨੂੰ ਪੁਲਿਸ ਲਾਈਨ ਕਪੂਰਥਲਾ, ਇੰਸ. ਅਮਨਦੀਪ ਕੌਰ ਐਡੀਸ਼ਨਲ ਐਸ.ਐਚ.ਓ. ਥਾਣਾ ਸਾਈਬਰ ਕਪੂਰਥਲਾ ਨੂੰ ਮੁੱਖ ਅਫ਼ਸਰ ਫੱਡੂਢੀਂਗਾ, ਇੰਸ. ਹਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਫੱਤੂਢੀਂਗਾ ਨੂੰ ਪੁਲਿਸ ਲਾਈਨ ਕਪੂਰਥਲਾ, ਇੰਸ. ਅੰਜੂ ਪੁਲੀਸ ਲਾਈਨ ਕਪੂਰਥਲਾ ਨੂੰ ਐਡੀਸ਼ਨਲ ਐਸ.ਐਚ.ਓ. ਸਾਈਬਰ ਕਪੂਰਥਲਾ, ਥਾਣੇਦਾਰ ਨਵਜੋਤ ਕੌਰ ਪੁਲਿਸ ਲਾਈਨ ਕਪੂਰਥਲਾ ਨੂੰ ਇੰਚਾਰਜ ਵੋਮੈਨ ਸੈੱਲ ਤਾਇਨਾਤ ਕੀਤਾ ਗਿਆ ਹੈ |