ਸੁਲਤਾਨਪੁਰ ਲੋਧੀ, 22 ਜਨਵਰੀ (ਨਰੇਸ਼ ਹੈਪੀ)-ਹਰਿਆਣਾ ਵਿਖੇ 16ਵੀਂ ਸੀਨੀਅਰ ਸਬ ਜੂਨੀਅਰ ਮਿਕਸ ਤੇ ਜੂਨੀਅਰ ਮਿਕਸ ਪੈਸ ਪਾਲੋ ਨੈਸ਼ਨਲ ਚੈਂਪੀਅਨਸ਼ਿਪ 2026-27 ਕਰਵਾਈ ਗਈ, ਜਿਸ ਵਿਚ ਅਕਾਲ ਅਕੈਡਮੀ ਇੰਟਰਨੈਸ਼ਨਲ ਸੁਲਤਾਨਪੁਰ ਲੋਧੀ ਦੀਆਂ ਵਿਦਿਆਰਥਣਾਂ ਮੁਸਕਾਨ ਪ੍ਰੀਤ ਕੌਰ, ਰਿੰਪੀ ਤੇ ਨਵਜੋਤ ਕੌਰ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੰਜਾਬ ਰਾਜ ਦੀ ਬੇਸਬਾਲ ਟੀਮ ਵਿਚ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਚੁਣਿਆ ਗਿਆ | ਇਸ ਪ੍ਰਾਪਤੀ ਲਈ ਅਕਾਲ ਗਰੁੱਪ ਦੇ ਐਮ.ਡੀ. ਸੁਖਦੇਵ ਸਿੰਘ ਜੱਜ, ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਜੱਜ, ਪਿ੍ੰਸੀਪਲ ਗਗਨਦੀਪ ਕੌਰ ਨੇ ਬੱਚੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਬੱਚੀਆਂ ਆਪਣੇ ਅਧਿਆਪਕ ਦੀ ਯੋਗ ਅਗਵਾਈ ਤੇ ਮਿਹਨਤ ਸਦਕਾ ਇਸ ਮੁਕਾਮ ਤੱਕ ਪਹੁੰਚੀਆਂ ਹਨ | ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਹੋਣਹਾਰ ਬੱਚੀਆਂ 'ਤੇ ਮਾਣ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਰਹੇ ਬੱਚਿਆਂ ਵਿਚੋਂ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਬੱਚਿਆਂ ਦੀ ਚੋਣ ਕੀਤੀ ਜਾਵੇਗੀ ਤੇ ਚੁਣੇ ਹੋਏ ਬੱਚੇ ਆਸਟ੍ਰੇਲੀਆ ਵਿਖੇ ਖੇਡਣ ਲਈ ਜਾਣਗੇ | ਇਸ ਮੌਕੇ ਅਕਾਲ ਗਰੁੱਪ ਦੇ ਅਸਿਸਟੈਂਟ ਮੈਨੇਜਰ ਪ੍ਰਗਟ ਸਿੰਘ, ਮੈਨੇਜਮੈਂਟ ਮੈਂਬਰ ਇੰਦਰਪਾਲ ਸਿੰਘ, ਕੋਆਰਡੀਨੇਟਰ ਵਿਸ਼ਾਲ ਕੁਮਾਰ, ਅਨੂੰ ਸ਼ਰਮਾ, ਨਵਨੀਤ ਕੌਰ, ਜਗਪ੍ਰੀਤ ਕੌਰ ਤੇ ਸਟਾਫ਼ ਮੈਂਬਰ ਦੀਨ ਦਿਆਲ, ਰਵਿੰਦਰਪਾਲ ਸਿੰਘ, ਅਮਿੱਤ ਕੁਮਾਰ, ਕਰਨਵੀਰ ਚੌਹਾਨ, ਜਸਬੀਰ ਸਿੰਘ, ਕਾਸ਼ਮ ਖ਼ਾਨ, ਸੁਸ਼ਮਾ ਧੀਰ ਆਦਿ ਵੀ ਹਾਜ਼ਰ ਸਨ |