04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਫਗਵਾੜਾ ਤੋਂ ਪਲਾਹੀ ਰੋਡ 'ਤੇ ਲੱਗੀਆਂ ਨਵੀਆਂ ਸਟਰੀਟ ਲਾਈਟਾਂ ਜਗਣ ਲਈ ਤਰਸੀਆਂ

ਅਜੀਤ ਡੈਸਕ 23-01-2026
ਫਗਵਾੜਾ, 22 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਤੋਂ ਪਲਾਹੀ ਬਾਈਪਾਸ ਤੱਕ ਵਾਲੀ ਸੜਕ ਜਦੋਂ ਦੀ ਫਗਵਾੜਾ ਕਾਰਪੋਰੇਸ਼ਨ ਦੀ ਹਦੂਦ ਅੰਦਰ ਆਈ ਹੈ, ਇੱਥੇ ਲੱਗੀਆਂ ਫਗਵਾੜਾ ਕਾਰਪੋਰੇਸ਼ਨ ਦੀਆਂ ਸਟਰੀਟ ਲਾਈਟਾਂ ਵੀ 'ਆਪ' ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਬੀਤ ਜਾਣ ਤੋਂ ਬਾਅਦ ਵੀ ਬੰਦ ਪਈਆਂ ਹਨ | ਪਿਛਲੇ ਸਾਲ ਦੇ ਨਵੰਬਰ ਮਹੀਨੇ ਵਿਚ 'ਆਪ' ਦੇ ਹਲਕਾ ਇੰਚਾਰਜ ਵਲੋਂ 5 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਪਲਾਹੀ ਰੋਡ ਸਥਿਤ ਗੁਰੂ ਰਵਿਦਾਸ ਹਸਪਤਾਲ ਤੋਂ ਪਲਾਹੀ ਬਾਈਪਾਸ ਤੱਕ ਨਵੀਆਂ ਲਾਈਟਾਂ ਤਾਂ ਖੰਭਿਆਂ 'ਤੇ ਲਗਾ ਤਾਂ ਜ਼ਰੂਰ ਦਿੱਤੀਆਂ ਹਨ, ਪਰ ਜਗਣ ਤੋਂ ਤਰਸ ਰਹੀਆਂ ਹਨ | ਜਦੋਂ ਦਾ ਫਗਵਾੜਾ ਨਗਰ ਕੌਂਸਲ ਤੋਂ ਨਗਰ ਨਿਗਮ ਬਣਿਆ ਹੈ ਤਾਂ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਫਗਵਾੜਾ ਤੋਂ ਪਲਾਹੀ ਬਾਈਪਾਸ ਤੱਕ ਕਾਰਪੋਰੇਸ਼ਨ ਦੀਆਂ ਲਾਈਟਾਂ ਲਗਪਗ 25 ਲੱਖ ਰੁਪਏ ਦੀ ਲਾਗਤ ਨਾਲ ਉਸ ਵੇਲੇ ਦੇ ਪੰਜਾਬ ਸਰਕਾਰ ਦੇ ਮੰਤਰੀ ਸੋਮ ਪ੍ਰਕਾਸ਼ ਨੇ ਲਗਾਈਆਂ ਸੀ, ਕਿਉਂਕਿ ਇਹ ਰੋਡ ਤਿੰਨ ਜ਼ਿਲਿ੍ਹਆਂ ਨੂੰ ਜੋੜਨ ਵਾਲਾ ਰੋਡ ਹੈ ਤੇ ਇਸ ਰੋਡ ਤੇ ਇੱਕ ਦਰਜਨ ਦੇ ਕਰੀਬ ਸਕੂਲ ਕਾਲਜ ਅਤੇ ਹਸਪਤਾਲ ਹਨ | ਚੰਡੀਗੜ੍ਹ ਅਤੇ ਜਲੰਧਰ ਜਾਣ ਵਾਲੇ ਰਾਹਗੀਰ ਜ਼ਿਆਦਾਤਰ ਇਸ ਰੋਡ ਥਾਣੀ ਬਾਈਪਾਸ ਜਾ ਕੇ ਜਲੰਧਰ, ਚੰਡੀਗੜ੍ਹ ਜਾਣ ਲਈ ਸੌਖਾ ਸਫ਼ਰ ਮੰਨਦੇ ਹਨ ਇਸੇ ਕਰਕੇ 24 ਘੰਟੇ ਇਸ ਰੋਡ ਤੇ ਆਵਾਜਾਈ ਰਹਿੰਦੀ ਹੈ | ਇੱਥੋਂ ਲੰਘ ਰਹੇ ਲੋਕਾਂ ਨੇ ਕਿਹਾ ਕਿ ਇਸ ਰੋਡ ਦਾ ਤਾਂ ਰੱਬ ਹੀ ਰਾਖਾ ਹੈ ਉਨ੍ਹਾਂ ਨੇ ਕਿਹਾ ਕਿ 'ਆਪ' ਸਰਕਾਰ ਕੋਲੋਂ ਸੜਕ ਬਣਾਉਣ ਲਈ ਪੈਸੇ ਨਹੀਂ ਹਨ ਤਾਂ ਇੱਥੇ ਲੱਗੀਆਂ ਸਟਰੀਟ ਲਾਈਟਾਂ ਤਾਂ ਜਗ੍ਹਾ ਦਿਓ | ਰਾਹਗੀਰਾਂ ਨੇ ਇਹ ਵੀ ਦੱਸਿਆ ਕਿ ਫਗਵਾੜਾ ਦੇ ਨਵਨਿਯੁਕਤ ਮੇਅਰ ਦਾ ਕਾਰੋਬਾਰ ਵੀ ਇਸ ਰੋਡ ਤੇ ਹੈ ਉਸ ਤੋ ਲੋਕ ਕਾਫ਼ੀ ਉਮੀਦਾਂ ਲਗਾਈ ਬੈਠੇ ਹਨ ਕਿ ਚਾਰ ਸਾਲ ਤੋਂ ਬੰਦ ਪਈਆਂ ਕਾਰਪੋਰੇਸ਼ਨ ਦੀਆਂ ਸਟਰੀਟ ਲਾਈਟਾਂ ਕਦੋਂ ਜਗਾਉਣਗੇ | ਉਨ੍ਹਾਂ ਨੇ ਕਿਹਾ ਸਾਈਕਲਾਂ ਵਾਲਿਆਂ ਦਾ ਰਾਤ ਵੇਲੇ ਇਸ ਰੋਡ ਤੋਂ ਲੰਘਣਾ ਬਹੁਤ ਔਖਾ ਹੋਇਆ ਪਿਆ ਹੈ ਕਿਉਂਕਿ ਇੱਕ ਤਾਂ ਸੜਕ ਦੀ ਖਸਤਾ ਹਾਲਤ ਹੈ ਤੇ ਰਾਤ ਵੇਲੇ ਕੁੱਪ ਹਨੇਰੇ ਵਿਚੋਂ ਲੰਘਣਾ ਔਖਾ ਹੋ ਜਾਂਦਾ ਹੈ, ਕਿਉਂਕਿ ਹਨੇਰੇ ਵਿਚ ਡੂੰਘੇ ਡੂੰਘੇ ਟੋਏ ਨਹੀਂ ਦਿੱਖਦੇ | ਇਸ ਸੜਕ ਤੋ ਲਗਪਗ 50 ਪਿੰਡਾਂ ਦਾ ਰੋਜ਼ਾਨਾ ਲਾਂਘਾ ਹੈ ਅਤੇ ਆਦਮ ਪੁਰ ਹਵਾਈ ਅੱਡੇ ਨੂੰ ਇਹ ਸੜਕ ਜਾਂਦੀ ਹੈ | ਇਸ ਸੜਕ ਨੇ ਕਈ ਲੋਕਾਂ ਦੀ ਜਾਨ ਵੀ ਲਈ | ਇਸ ਰੋਡ ਤੇ ਪਏ ਡੂੰਘੇ ਡੂੰਘੇ ਟੋਇਆ ਕਾਰਨ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ, ਪਰ ਇਸ ਸੜਕ ਉੱਪਰ ਫਗਵਾੜਾ ਕਾਰਪੋਰੇਸ਼ਨ ਦੀਆਂ ਲਾਈਟਾਂ ਠੀਕ ਹੋਣ ਨੂੰ ਤਰਸ ਰਹੀਆਂ ਹਨ ਇਹ ਸੜਕ ਫਗਵਾੜਾ ਦਾ ਮੁੱਖ ਸਿਵਲ ਹਸਪਤਾਲ ਤੋਂ ਇਲਾਵਾ ਇੱਕ ਦਰਜਨ ਦੇ ਕਰੀਬ ਸਕੂਲ, ਕਾਲਜ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਜੋੜਦੀ ਹੈ | ਸੜਕ ਜ਼ਿਆਦਾ ਟੁੱਟੀ ਹੋਣ ਕਾਰਨ ਕਈ ਮੋਟਰ ਸਾਈਕਲ ਸਵਾਰਾਂ ਨੂੰ ਆਪਣੀ ਜਾਣ ਵੀ ਗਵਾਉਣੀ ਪਈ, ਪਰ ਮਹਿਕਮਾ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ |
ਪਿਛਲੀ ਖ਼ਬਰ ਸਿਹਤ ਸਹੂਲਤਾਂ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਾਜ਼ੋ ਸਮਾਨ ਤੇ ਮਸ਼ੀਨਰੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਸੰਤ ਸੀਚੇਵਾ... ਅਗਲੀ ਖ਼ਬਰ ਪੰਜਾਬ ਦਾ ਕੋਈ ਵੀ ਪਰਿਵਾਰ ਮਹਿੰਗਾ ਇਲਾਜ ਕਰਾਉਣ ਤੋਂ ਵਾਂਝਾ ਨਹੀਂ ਰਹੇਗਾ-ਸੰਦੀਪ, ਲੱਖਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।