ਸੁਲਤਾਨਪੁਰ ਲੋਧੀ, 20 ਜਨਵਰੀ (ਥਿੰਦ)-ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 22 ਵਾਂ ਗੋਲਡ ਕਬੱਡੀ ਕੱਪ 25 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਬਲਕਾਰ ਸਿੰਘ, ਜਨਰਲ ਸੈਕਟਰੀ ਜਰਨੈਲ ਸਿੰਘ, ਕੁਲਦੀਪ ਸਿੰਘ ਡਡਵਿੰਡੀ, ਬਲਵਿੰਦਰ ਸਿੰਘ ਤੁੜ, ਪਰਵਿੰਦਰ ਸਿੰਘ ਪੱਪਾ, ਲੈਕਚਰਾਰ ਬਲਦੇਵ ਸਿੰਘ ਟੀਟਾ, ਨਿਰਮਲ ਸਿੰਘ ਹੁੰਦਲ, ਰਾਜ ਬਹਾਦਰ ਸਿੰਘ ਡਡਵਿੰਡੀ ਨੇ ਦੱਸਿਆ ਕਿ ਇਸ ਕਬੱਡੀ ਕੱਪ ਵਿਚ ਅੰਤਰਰਾਸ਼ਟਰੀ ਪੱਧਰ ਦੀਆਂ ਕਲੱਬਾਂ ਹਿੱਸਾ ਲੈਣਗੀਆਂ | ਇਸ ਤੋਂ ਇਲਾਵਾ 75 ਕਿੱਲੋ ਭਾਰ ਵਰਗ ਦੇ ਵੀ ਮੁਕਾਬਲੇ ਕਰਵਾਏ ਜਾਣਗੇ | ਵਾਲੀਬਾਲ ਵਿਚ ਰਾਸ਼ਟਰੀ ਪੱਧਰ ਦੀਆਂ 6 ਟੀਮਾਂ ਭਾਗ ਲੈਣਗੀਆਂ ਤੇ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ | ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਇਨਾਮ ਧਰਮ ਸਿੰਘ ਖਿੰਡਾ ਤੇ ਬਲਬੀਰ ਸਿੰਘ ਯੂ.ਐਸ.ਏ. ਵੱਲੋਂ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਹਰਨੇਕ ਸਿੰਘ ਨੇਕਾ, ਰਸ਼ਪਾਲ ਸਿੰਘ ਜਰਮਨੀ, ਅੰਗਰੇਜ ਸਿੰਘ ਢਿੱਲੋਂ, ਗੁਰਮੇਜ ਸਿੰਘ ਢਿੱਲੋਂ, ਸੰਤੋਖ ਸਿੰਘ ਸਫ਼ਰੀ, ਕੁਲਵੰਤ ਸਿੰਘ ਯੂ.ਐਸ.ਏ, ਅੰਤਰਪ੍ਰੀਤ ਸਿੰਘ ਖੁਰਦਾਂ, ਸੰਤੋਖ ਸਿੰਘ ਸਫ਼ਰੀ, ਬਲਦੇਵ ਸਿੰਘ ਫੱਤੋਵਾਲ, ਨੰਬਰਦਾਰ ਜਤਿੰਦਰਵੀਰ ਸਿੰਘ ਫੱਤੋਵਾਲ, ਹਰਕਮਲ ਸਿੰਘ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ ਤੇ ਲੱਕੀ ਲੱਕੀ ਕੂਪਨ ਵੀ ਕੱਢੇ ਜਾਣਗੇ |