26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪਿੰਡ ਮੰਡ ਕੁੱਲਾ ਵਿਖੇ ਮਸਜਿਦ ਦਾ ਰੱਖਿਆ ਨੀਂਹ ਪੱਥਰ <br/>

ਪਿੰਡ ਮੰਡ ਕੁੱਲਾ ਵਿਖੇ ਮਸਜਿਦ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ | ਤਸਵੀਰਾਂ : ਮੇਹਰ ਚੰਦ ਸਿੱਧੂ <br/> 04-01-2026
ਬੇਗੋਵਾਲ/ਭੁਲੱਥ, 3 ਜਨਵਰੀ (ਸੁਖਜਿੰਦਰ ਸਿੰਘ, ਮੇਹਰ ਚੰਦ ਸਿੱਧੂ)- ਪਿੰਡ ਮੰਡ ਕੁੱਲਾ ਵਿਖੇ ਗੁੱਜਰ ਭਾਈਚਾਰੇ ਵੱਲੋਂ ਮਸਜਿਦ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਚੇਚੇ ਤੌਰ 'ਤੇ ਪੁੱਜੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਾਵੀ ਵਲੋਂ ਨੀਂਹ ਪੱਥਰ ਰੱਖਿਆ ਗਿਆ | ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਾਵੀ ਨੇ ਕਿਹਾ ਕਿ ਇਨਸਾਨ ਦੀ ਕੋਈ ਜਾਤ ਨਹੀਂ ਹੁੰਦੀ, ਇਹ ਜਾਤਾਂ ਪਾਤਾਂ ਦਾ ਸਿਲਸਿਲਾ ਕੋਈ ਮਾਇਨਾ ਨਹੀਂ ਰੱਖਦਾ, ਦੁਨੀਆਂ ਤੇ ਸਿਰਫ਼ ਦੋ ਹੀ ਜਾਤਾਂ ਹਨ, ਇੱਕ ਸੱਚ ਤੇ ਦੂਜਾ ਝੂਠ | ਜੋ ਇਨਸਾਨ ਸੱਚ ਦੇ ਮਾਰਗ 'ਤੇ ਚੱਲਦਾ ਹੈ ਉਸ ਦੀ ਜਾਤ ਵੀ ਸੱਚ ਤੇ ਸਚਾਈ ਹੈ, ਜੋ ਝੂਠ ਫਰੇਬ ਕਰਦਾ ਹੈ ਉਸ ਦੀ ਜਾਤ ਵੀ ਫਰੇਬ ਹੀ ਹੁੰਦੀ ਹੈ | ਦੁਪਹਿਰ ਦੇ ਖਾਣੇ ਉਪਰੰਤ ਸ਼ਾਹੀ ਇਮਾਮ ਤੇ ਉਨ੍ਹਾਂ ਦੇ ਨਾਲ ਆਏ ਮੋਹਤਵਰ ਵਿਅਕਤੀਆਂ ਵੱਲੋਂ ਜੌਹਰ ਦੀ ਨਮਾਜ਼ ਅਦਾ ਕੀਤੀ ਗਈ | ਮੰਚ ਸੰਚਾਲਨ ਦੀ ਭੂਮਿਕਾ ਹਾਫ਼ਿਜ਼ ਮੌਲਾਨਾ ਆਬਸਾਰ ਕਾਸਮੀ ਇਮਾਮ ਸਾਹਿਬ ਪਿੰਡ ਬਾਗੜੀਆਂ ਵੱਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਹਾਫ਼ਿਜ਼ ਮੌਲਵੀ ਮੁਖ਼ਤਿਆਰ ਇਮਾਮ ਸਾਹਿਬ ਭੁਲੱਥ, ਹਾਫ਼ਿਜ਼ ਮੁਹੰਮਦ ਮੁਸਲਿਮ ਭੁਲੱਥ, ਪ੍ਰਧਾਨ ਤਸਲੀਨ ਸਲਮਾਨੀ ਆਲ ਇੰਡੀਆ ਦੁਸਾਨੇ ਸਲਮਾਨੀ, ਨਸੀਮ ਸੁਲਮਾਨੀ, ਤਸੀਮ ਸੁਲਮਾਨੀ, ਅਸਮਾ ਸੁਲਮਾਨੀ, ਜਵੇਦ ਸੁਲਮਾਨੀ, ਹਾਸ਼ਿਦ ਸੁਲਮਾਨੀ, ਰਹਿਮਾਨ ਕੁਰੈਸ਼ੀ, ਸਾਖਿਰ ਸੁਲਮਾਨੀ, ਅੱਬਾਸ, ਡਾਕਟਰ ਇਮਰਾਨ ਖਾਨ ਨਡਾਲਾ, ਬਸ਼ੀਰ ਬਾਗੜੀਆਂ, ਦਾਊਦ, ਸਲਾਮਦੀਨ, ਪ੍ਰਧਾਨ ਕਾਲੂ ਗੁੱਜਰ, ਲਿਆਕਤ ਅਲੀ, ਸ਼ਾਬਾਜ ਸੁਲਮਾਨੀ, ਨਸੀਮ ਸੁਲਮਾਨੀ, ਮੁਹੰਮਦ ਅਲੀ ਗੁੱਜਰ, ਬਿੱਕਾ ਗੁੱਜਰ, ਆਲਮ ਗੁੱਜਰ, ਇਰਫਾਨ ਚੌਧਰੀ ਫਗਵਾੜਾ, ਸ਼ਾਮਦੀਨ ਫਗਵਾੜਾ, ਮੁਹੰਮਦ ਅਲੀ, ਬਾਬਾ ਮੁਨੀ ਗੁੱਜਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਿਜ਼ਰਵੇਸ਼ਨ ਆਰਥਿਕਤਾ ਦੇ ਆਧਾਰ 'ਤੇ ਕੀਤੀ ਜਾਵੇ- ਜੱਟ ਸਭਾ <br/> ਅਗਲੀ ਖ਼ਬਰ ਡੀ.ਐਸ.ਪੀ. ਕਰਨੈਲ ਸਿੰਘ ਵਲੋਂ ਕਿ੍ਸ਼ਨ ਲਾਲ ਕੱਕੜ ਯਾਦਗਾਰੀ ਕਿ੍ਕਟ ਟੂਰਨਾਮੈਂਟ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।