04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬਰੇਟਾ ਦੇ 13 ਵਾਰਡਾਂ 'ਚ ਉਮੀਦਵਾਰ ਜਿੱਤ ਹਾਸਿਲ ਕਰਨ ਲਈ ਪੱਬਾਂ ਭਾਰ <br/>

ਅਜੀਤ ਡੈਸਕ 25-05-2026
ਬਰੇਟਾ, 24 ਮਈ (ਪਾਲ ਸਿੰਘ ਮੰਡੇਰ)- ਨਗਰ ਕੌਂਸਲ ਦੀਆਂ ਚੋਣਾਂ ਲਈ ਬਰੇਟਾ ਸ਼ਹਿਰ ਦੇ 13 ਵਾਰਡਾਂ 'ਚ ਪ੍ਰਚਾਰ ਸਿਖ਼ਰਾਂ 'ਤੇ ਹੈ | ਉਮੀਦਵਾਰਾਂ ਦੇ ਸਮਰਥਕਾਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ | ਕੁਝ ਵਾਰਡਾਂ ਵਿਚ ਉਮੀਦਵਾਰਾਂ ਵਲੋਂ ਖੁੱਲ੍ਹ ਕੇ ਖ਼ਰਚ ਕੀਤਾ ਜਾ ਰਿਹਾ ਹੈ ਅਤੇ ਕੁਝ ਨੂੰ ਰੀਸੋ ਰੀਸ ਟਾਈਮ ਪਾਸ ਕਰਨਾ ਪੈ ਰਿਹਾ ਹੈ | ਸ਼ਹਿਰ ਦੇ ਵਾਰਡ ਨੰਬਰ 4 ਨੂੰ ਸਭ ਤੋਂ ਵੱਧ ਮਹੱਤਤਾ ਵਾਲਾ ਵਾਰਡ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਵਾਰਡ ਦੇ ਕਈ ਉਮੀਦਵਾਰ ਪਹਿਲਾਂ ਵੀ ਨਗਰ ਕੌਂਸਲ ਦੇ ਅਹੁਦਿਆਂ 'ਤੇ ਕਾਬਜ਼ ਰਹੇ ਹਨ | ਸਮੁੱਚੇ ਸ਼ਹਿਰ ਦੀਆਂ ਨਜ਼ਰਾਂ ਇਸ ਵਾਰਡ 'ਤੇ ਟਿਕੀਆਂ ਹੋਈਆਂ ਹਨ | ਇਸ ਵਾਰਡ ਵਿਚੋਂ ਵਿਕਾਸ ਮਿੱਤਲ ਬਿੱਕਾ, ਅਮਨਦੀਪ ਜੈਨ, ਵਿਨੋਦ ਕੁਮਾਰ ਬਬਲਾ, ਗਾਂਧੀ ਰਾਮ ਸਾਬਕਾ ਪ੍ਰਧਾਨ ਅਤੇ ਦਿਨੇਸ਼ ਕੁਮਾਰ ਚੋਣ ਮੈਦਾਨ 'ਚ ਹਨ | ਚੋਣ ਪ੍ਰਚਾਰ ਦਾ ਅੱਜ ਅਖੀਰਲਾ ਦਿਨ ਹੋਣ ਕਾਰਨ ਵੱਖ-ਵੱਖ ਥਾਵਾਂ 'ਤੇ ਉਮੀਦਵਾਰਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਖਾਣ ਵਾਲੀਆਂ ਵਸਤੂਆਂ ਨਾਲ ਤੋਲਿਆ ਜਾ ਰਿਹਾ ਹੈ | ਇਸ ਮੌਕੇ ਲਛਮਣ ਦਾਸ ਸਲੇਮਗੜ੍ਹ ਵਾਲੇ ਸਾਬਕਾ ਪ੍ਰਧਾਨ, ਰਾਜ ਕੁਮਾਰ ਮਿੱਤਲ, ਆਸ਼ੂ ਬਾਂਸਲ, ਪਵਨ ਕੁਮਾਰ ਭੋਲੂ, ਰਾਕੇਸ਼ ਜਿੰਦਲ, ਹੈਪੀ ਜੈਨ, ਨਤੀਸ਼ ਕੁਮਾਰ ਤੀਸ਼ੀ, ਦੀਪਕ ਕੁਮਾਰ ਗੋਇਲ, ਰਾਜਨ ਸਿੰਗਲਾ, ਮਨੀ ਕੁਮਾਰ ਭਾਵੇ ਵਾਲੇ, ਕਮਲ ਜੈਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਿਲ <br/> ਅਗਲੀ ਖ਼ਬਰ ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ 'ਚ 120 ਉਮੀਦਵਾਰ ਅਜ਼ਮਾ ਰਹੇ ਕਿਸਮਤ ਅਕਾਲੀ ਦਲ 26, 'ਆਪ' 24, ਭਾਜਪਾ 23, ਕਾਂਗਰਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।