04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਚੋਣ ਪ੍ਰਚਾਰ ਦੇ ਆਖ਼ਰੀ ਦਿਨ ਉਮੀਦਵਾਰਾਂ ਨੂੰ ਲੱਡੂਆਂ, ਕੇਲਿਆਂ ਤੇ ਡਰਾਈ ਫਰੂਟ ਨਾਲ ਤੋਲਿਆ

ਅਜੀਤ ਡੈਸਕ 25-05-2026
ਬੁਢਲਾਡਾ, 24 ਮਈ (ਸਵਰਨ ਸਿੰਘ ਰਾਹੀ)- ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਦੇ ਅੱਜ ਆਖ਼ਰੀ ਦਿਨ ਬੁਢਲਾਡਾ ਸ਼ਹਿਰ ਦੇ 19 ਵਾਰਡਾਂ ਦੇ ਸਮੁੱਚੇ ਉਮੀਦਵਾਰਾਂ ਵਲੋਂ ਆਪੋ ਆਪਣਾ ਪ੍ਰਚਾਰ ਕਰਦਿਆਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ | ਉਮੀਦਵਾਰਾਂ ਨੂੰ ਉਨ੍ਹਾਂ ਦੇ ਸਮਰਥਕਾਂ ਵਲੋਂ ਲੱਡੂਆਂ, ਕੇਲਿਆਂ, ਕੁਲਫ਼ੀਆਂ, ਫਰੂਟੀਆਂ ਅਤੇ ਡਰਾਈ ਫਰੂਟ ਨਾਲ ਤੋਲਿਆ ਗਿਆ | ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਕੌਰ ਪਤਨੀ ਰਜਿੰਦਰ ਸਿੰਘ ਝੰਡਾ ਸਾਬਕਾ ਕੌਂਸਲਰ ਨੂੰ ਵਾਰਡ ਵਾਸੀਆਂ ਵਲੋਂ ਵੱਖ-ਵੱਖ ਥਾਵਾਂ 'ਤੇ ਕੁਲਫ਼ੀਆਂ ਅਤੇ ਕੇਲਿਆਂ ਨਾਲ ਤੋਲਿਆ ਗਿਆ | ਇਸ ਮੌਕੇ ਪਾਰਟੀ ਦੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਸ਼ਿੰਦਰਪਾਲ ਸਿੰਘ ਸ਼ਿੰਦੀ, ਰਖਵਿੰਦਰ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ |
ਡਾ. ਵੈਰਾਗੀ ਨੂੰ ਲੱਡੂਆਂ ਨਾਲ ਤੋਲਿਆ
ਵਾਰਡ ਨੰਬਰ 4 ਦੇ ਆਜ਼ਾਦ ਉਮੀਦਵਾਰ ਡਾ. ਕਰਨੈਲ ਸਿੰਘ ਵੈਰਾਗੀ ਨੂੰ ਵਾਰਡ ਵਾਸੀਆਂ ਵਲੋਂ ਫਰੂਟੀਆਂ ਨਾਲ ਤੋਲਿਆ ਗਿਆ | ਇਸ ਮੌਕੇ ਗਿਆਨੀ ਪਾਲ ਸਿੰਘ ਸਿੱਧੂ, ਭਰਪੂਰ ਸਿੰਘ ਸਿੱਧੂ, ਕਰਮਜੀਤ ਸਿੰਘ ਸਿੱਧੂ, ਜਸਪਾਲ ਸਿੰਘ ਆਦਿ ਆਗੂਆਂ ਨੇ ਦਾਅਵਾ ਕੀਤਾ ਕਿ ਡਾ. ਵੈਰਾਗੀ ਸਮੁੱਚੇ ਉਮੀਦਵਾਰਾਂ ਤੋਂ ਵੱਧ ਪੜੇ੍ਹ ਲਿਖੇ ਹੋਣ ਕਰ ਕੇ ਸਮਝਦਾਰ ਇਨਸਾਨ ਹਨ, ਜੋ ਵੱਡੀ ਲੀਡ 'ਤੇ ਆਪਣੀ ਜਿੱਤ ਹਾਸਲ ਕਰਨਗੇ |
ਪਿਛਲੀ ਖ਼ਬਰ ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ 'ਚ 120 ਉਮੀਦਵਾਰ ਅਜ਼ਮਾ ਰਹੇ ਕਿਸਮਤ ਅਕਾਲੀ ਦਲ 26, 'ਆਪ' 24, ਭਾਜਪਾ 23, ਕਾਂਗਰਸ... ਅਗਲੀ ਖ਼ਬਰ ਬੋਹਾ ਦੇ ਵਿਕਾਸ ਕਾਰਜ ਅਕਾਲੀ ਸਰਕਾਰ ਦੀ ਵੱਡੀ ਦੇਣ- ਕਲੀਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।