10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਭਾਜਪਾ ਆਗੂਆਂ ਨੇ ਮੋਨਿਕਾ ਰਾਣੀ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਅਜੀਤ ਡੈਸਕ 22-05-2026
ਬੁਢਲਾਡਾ, 21 ਮਈ (ਸਵਰਨ ਸਿੰਘ ਰਾਹੀ)- ਨਗਰ ਕੌਂਸਲ ਬੁਢਲਾਡਾ ਦੇ ਵਾਰਡ ਨੰਬਰ 15 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮੋਨਿਕਾ ਰਾਣੀ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਸੀਨੀਅਰ ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਯਸ਼ਪਾਲ ਗਰਗ, ਸਾਬਕਾ ਐਮ. ਸੀ. ਸੁਰਿੰਦਰ ਕੁਮਾਰ ਬਾਂਸਲ, ਸੂਬੇਦਾਰ ਭੋਲਾ ਸਿੰਘ, ਕੁਸ਼ ਸ਼ਰਮਾ, ਇੰਜ: ਅਮਨਦੀਪ ਸਿੰਘ ਗੁਰੂ ਆਦਿ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਸਾਫ਼ ਸੁਥਰਾ ਅਤੇ ਇਮਾਨਦਾਰੀ ਵਾਲਾ ਸ਼ਾਸਨ ਦੇ ਸਕਦੀ ਹੈ, ਜਿਸ ਕਰ ਕੇ ਬੁਢਲਾਡਾ ਵਾਸੀਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਬੁਢਲਾਡਾ ਸ਼ਹਿਰ ਦਾ ਚੁਤਰਫ਼ਾ ਵਿਕਾਸ ਹੋ ਸਕੇ | ਕਾਕਾ ਅਮਰਿੰਦਰ ਸਿੰਘ ਦਾਤੇ ਵਾਸਤੇ ਹੋਰਨਾਂ ਆਗੂਆਂ ਨੇ ਦਾਅਵਾ ਕੀਤਾ ਕਿ ਬੁਢਲਾਡਾ ਸਮੇਤ ਬੋਹਾ ਅਤੇ ਬਰੇਟਾ ਵਿਖੇ ਚੋਣ ਰਹੇ ਲੜ ਰਹੇ ਭਾਜਪਾ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ |

ਪਿਛਲੀ ਖ਼ਬਰ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਚੋਣ ਅਮਲੇ ਦੀ ਦੂਜੀ ਰਿਹਰਸਲ ਹੋਈ <br/> ਅਗਲੀ ਖ਼ਬਰ 'ਆਜ਼ਾਦ' ਉਮੀਦਵਾਰ ਨਰਪਿੰਦਰ ਸਿੰਘ ਰਵੀ ਜਲਾਲ ਨੇ ਖੋਲਿ੍ਹਆ ਚੋਣ ਦਫ਼ਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।