29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਬੁਢਲਾਡਾ ਸ਼ਹਿਰ 'ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ, ਪ੍ਰਸ਼ਾਸਨ ਖ਼ਾਮੋਸ਼ <br/>

ਅਜੀਤ ਡੈਸਕ 18-05-2026
ਬੁਢਲਾਡਾ, 17 ਮਈ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ 'ਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਅਤੇ ਕੂੜੇ ਦੇ ਡੰਪ ਨੂੰ ਹਟਾਉਣ ਨੂੰ ਲੈ ਕੇ 1 ਸਾਲ ਤੋਂ ਚੱਲ ਰਿਹਾ ਸੰਘਰਸ਼ ਬੇਸਿੱਟਾ ਹੋਣ ਕਾਰਨ ਪੂਰੇ ਸ਼ਹਿਰ 'ਚ ਕੂੜੇ ਦੇ ਢੇਰ ਲੱਗੇ ਹੋਏ ਹਨ | ਸ਼ਹਿਰ ਦੇ ਹਰ ਗਲੀ, ਮੁਹੱਲੇ, ਚੌਂਕ 'ਚ ਕੂੜੇ ਦੇ ਵੱਡੇ-ਵੱਡੇ ਢੇਰਾਂ ਕਰ ਕੇ ਦੂਰ-ਦੂਰ ਤੱਕ ਸੜ੍ਹਾਂਦ ਮਾਰਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਲੋਕਾਂ ਦਾ ਦੋਸ਼ ਹੈ ਕਿ ਸੱਤਾਧਾਰੀ ਧਿਰ ਵਲੋਂ ਕੂੜੇ ਦੀ ਸਮੱਸਿਆ ਤੋਂ ਨਿਜਾਤ ਨਹੀਂ ਦਵਾਈ ਗਈ, ਜਿਸ ਦਾ ਅਸਰ ਨਗਰ ਕੌਂਸਲ ਚੋਣਾਂ 'ਚ ਸਾਫ਼ ਦੇਖਣ ਨੂੰ ਮਿਲੇਗਾ | ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਮੰਗ ਕਰ ਕੇ ਵੀ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ | ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਖ਼ਾਮੋਸ਼ ਹੈ ਅਤੇ ਇਹ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਪਹਿਲ ਦੇ ਆਧਾਰ 'ਤੇ ਕੂੜੇ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ |

ਪਿਛਲੀ ਖ਼ਬਰ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਸੰਬੰਧੀ ਚੋਣ ਅਮਲੇ ਦੀ ਪਹਿਲੀ ਰਿਹਰਸਲ ਸਫਲਤਾਪੂਰਵਕ ਸੰਪੰਨ ਅਗਲੀ ਖ਼ਬਰ ਅਜੋਕੇ ਸਮੇਂ 'ਚ ਧਾਰਮਿਕ ਤੇ ਅਧਿਆਤਮਿਕ ਵਿਚਾਰਾਂ ਦੇ ਪ੍ਰਚਾਰ ਦੀ ਅਹਿਮ ਲੋੜ- ਚਹਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।