18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

261 ਗ੍ਰਾਮ ਚਿੱਟਾ ਬਰਾਮਦ, 4 ਕਾਬੂ

ਅਜੀਤ ਡੈਸਕ 08-05-2026
ਮਾਨਸਾ, 7 ਮਈ (ਸ.ਰਿ.)- ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਕੁਲਦੀਪ ਸਿੰਘ ਵਾਸੀ ਉੱਭਾ ਹਾਲ ਆਬਾਦ ਮਾਨਸਾ ਅਤੇ ਸਨੀ ਸਿੰਘ ਵਾਸੀ ਮਾਨਸਾ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਤੋਂ 6 ਗ੍ਰਾਮ ਚਿੱਟਾ ਅਤੇ ਥਾਣਾ ਜੋਗਾ ਪੁਲਿਸ ਨੇ ਜਸਪ੍ਰੀਤ ਸਿੰਘ ਤੇ ਸਤਨਾਮ ਸਿੰਘ ਵਾਸੀ ਭੁਪਾਲ ਖ਼ੁਰਦ ਨੂੰ ਕਾਰ ਸਮੇਤ ਕਾਬੂ ਕਰ ਕੇ ਉਨ੍ਹਾਂ ਕੋਲੋਂ 255 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਚਾਰਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |
ਹਰਿਆਣਾ ਮਾਰਕਾ ਸ਼ਰਾਬ ਬਰਾਮਦ
ਮਾਨਸਾ, 7 ਮਈ (ਸ.ਰਿ.)- ਥਾਣਾ ਬੋਹਾ ਪੁਲਿਸ ਨੇ ਗੁਰਜੰਟ ਸਿੰਘ ਵਾਸੀ ਰੋੜੇਵਾਲ (ਸੰਗਰੂਰ) ਅਤੇ ਜਸਵੰਤ ਸਿੰਘ ਵਾਸੀ ਗਾਦੜਪੱਤੀ ਬੋਹਾ ਕੋਲੋਂ 11 ਬੋਤਲਾਂ ਠੇਕਾ ਦੇਸੀ ਮਾਲਟਾ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ | ਉਨ੍ਹਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਘਰ 'ਚੋਂ ਨਕਦੀ ਚੋਰੀ ਕਰਨ ਵਾਲਾ ਕਾਬੂ
ਮਾਨਸਾ, 7 ਮਈ (ਸ.ਰਿ.)- ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਘਰ 'ਚੋਂ ਨਕਦੀ ਚੋਰੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਹੈ | ਸੁਰਿੰਦਰ ਕੁਮਾਰ ਵਾਸੀ ਬੁਢਲਾਡਾ ਨੇ ਪੁਲਿਸ ਨੂੰ ਲਿਖਾਈ ਰਿਪੋਰਟ 'ਚ ਦੱਸਿਆ ਕਿ ਉਸ ਦੇ ਘਰ ਦੇ ਕਮਰਿਆਂ 'ਚ ਸਾਮਾਨ ਖਿੱਲਰਿਆ ਪਿਆ ਸੀ ਅਤੇ ਬੈੱਡ ਦੇ ਸਰਹਾਣੇ ਹੇਠਾਂ ਰੱਖੇ 65 ਹਜ਼ਾਰ ਰੁਪਏ ਗ਼ਾਇਬ ਸਨ | ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਗੁਰਦਾਸ ਸਿੰਘ ਵਾਸੀ ਬੁਢਲਾਡਾ ਨੂੰ ਗਿ੍ਫ਼ਤਾਰ ਕਰ ਲਿਆ ਹੈ |
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਅਗਵਾਈ ਵਾਲੀ ਸ਼ੁਕਰਾਨਾ ਯਾਤਰਾ ਅੱਜ ਮਾਨਸਾ ਜ਼ਿਲੇ• 'ਚ ਪਹੁੰਚੇਗੀ <br/> ਅਗਲੀ ਖ਼ਬਰ ਵਾਇਸ ਆਫ਼ ਮਾਨਸਾ ਲੋਕ ਮੁੱਦਿਆਂ ਨੂੰ ਧੜੱਲੇ ਨਾਲ ਉਠਾਉਂਦੀ ਰਹੇਗੀ-ਡਾ. ਸਿੰਗਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।