18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਵਿਧਾਇਕ ਬੁੱਧ ਰਾਮ ਨੇ ਬੁਢਲਾਡਾ 'ਚ ਟੱਕ ਲਗਾ ਕੇ ਕੰਮਾਂ ਦੀ ਸ਼ੁਰੂਆਤ ਕਰਵਾਈ <br/>

ਅਜੀਤ ਡੈਸਕ 08-05-2026

ਬੁਢਲਾਡਾ, 7 ਮਈ (ਸਵਰਨ ਸਿੰਘ ਰਾਹੀ)- ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਪੜਾਅ ਵਾਰ ਵਿਕਾਸ ਕਾਰਜ ਕਰਵਾ ਰਹੀ ਹੈ | ਇਹ ਪ੍ਰਗਟਾਵਾ ਹਲਕਾ ਵਿਧਾਇਕ ਬੁੱਧ ਰਾਮ ਵਲੋਂ ਸਥਾਨਕ ਸ਼ਹਿਰ 'ਚ 4 ਥਾਵਾਂ 'ਤੇ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਵਾਰਡ 19 'ਚ ਵਿਸ਼ਾਲ ਰਿਸ਼ੀ ਵਾਲੀ ਗਲੀ, ਚੌੜੀ ਗਲੀ 'ਚੋਂ ਪਾਣੀ ਦੀ ਨਿਕਾਸੀ ਦੇ ਪੱਕੇ ਪ੍ਰਬੰਧ ਕੀਤੇ ਜਾਣਾ, ਵਾਟਰ ਵਰਕਸ ਵਿਚਲੇ ਪਾਰਕ 'ਚ ਵਾਧਾ ਕਰਨ ਲਈ 50 ਲੱਖ ਦੀ ਗਰਾਂਟ ਜਾਰੀ ਕੀਤੀ ਅਤੇ 6 ਲੱਖ ਦੀ ਲਾਗਤ ਨਾਲ ਸੈਣੀ ਭਾਈਚਾਰੇ ਦੀ ਧਰਮਸ਼ਾਲਾ ਦਾ ਸ਼ੈੱਡ ਪਾਉਣ ਸਮੇਤ ਹਰ ਪਾਸੇ ਵਿਕਾਸ ਕਾਰਜ ਜਾਰੀ ਹਨ | ਇਸ ਤੋਂ ਇਲਾਵਾ ਕੁਲਾਣਾ ਰੋਡ 'ਤੇ 20 ਲੱਖ ਦੀ ਲਾਗਤ ਨਾਲ ਅੰਬੇਡਕਰ ਭਵਨ ਦਾ ਨਿਰਮਾਣ, ਬਾਜੀਗਰ ਅਤੇ ਪਰਜਾਪਤ ਧਰਮਸ਼ਾਲਾ ਦੀ ਮੁਰੰਮਤ ਵਾਰਡ 17 'ਚ ਜੀਵਨ ਬਸਤੀ ਵਿਚ ਸ਼ੈੱਡ ਕੰਪਲੀਟ ਕਰਨ ਸਮੇਤ 12 ਸੜਕਾਂ ਦੇ ਨਵੀਨੀਕਰਨ ਦਾ ਉਦਘਾਟਨ ਕਰ ਦਿੱਤਾ ਹੈ | ਵਿਧਾਇਕ ਨੇ ਦੱਸਿਆ ਕਿ ਕੱਲ੍ਹ ਹੀ ਬੁਢਲਾਡਾ, ਬੋਹਾ, ਬਰੇਟਾ ਦੇ ਵਿਕਾਸ ਲਈ ਮਿਉਂਸੀਪਲ ਫ਼ੰਡ 'ਚੋਂ 5.57 ਕਰੋੜ ਦੀ ਕਰਮ ਜਾਰੀ ਕੀਤੀ ਹੈ, ਜਿਸ ਤਹਿਤ ਬੁਢਲਾਡਾ ਹਲਕੇ ਦੇ ਤਿੰਨੇ ਸ਼ਹਿਰਾਂ 'ਚ ਕੋਈ ਵੀ ਗਲੀ ਕੱਚੀ ਨਹੀਂ ਰਹੇਗੀ | ਉਨ੍ਹਾਂ ਦੱਸਿਆ ਕਿ 10 ਕਰੋੜ ਸਪੈਸ਼ਲ ਅਸਿਸਟੈਂਟ ਸਕੀਮ ਦੀ ਗਰਾਂਟ ਵੀ ਜਾਰੀ ਕੀਤੀ ਗਈ ਹੈ, ਜਿਸ ਦੇ ਟੈਂਡਰ ਲੱਗ ਗਏ ਹਨ |

ਪਿਛਲੀ ਖ਼ਬਰ ਵਾਇਸ ਆਫ਼ ਮਾਨਸਾ ਲੋਕ ਮੁੱਦਿਆਂ ਨੂੰ ਧੜੱਲੇ ਨਾਲ ਉਠਾਉਂਦੀ ਰਹੇਗੀ-ਡਾ. ਸਿੰਗਲਾ <br/> ਅਗਲੀ ਖ਼ਬਰ ਅਕਾਲ ਅਕੈਡਮੀ ਕੁਸਲਾ ਵਿਖੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।