23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕਿ੍ਸ਼ਨਾ ਕਾਲਜ ਰੱਲੀ ਦੀ ਵਿਦਿਆਰਥਣ ਨੇ ਐੱਮ.ਏ. (ਇਤਿਹਾਸ) 'ਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ <br/>

ਅਜੀਤ ਡੈਸਕ 20-04-2026
ਬੁਢਲਾਡਾ, 19 ਅਪ੍ਰੈਲ (ਸਵਰਨ ਸਿੰਘ ਰਾਹੀ)-ਕਿ੍ਸ਼ਨਾ ਕਾਲਜ ਰੱਲੀ ਦੀ ਐੱਮ.ਏ. (ਇਤਿਹਾਸ) ਦੀ ਵਿਦਿਆਰਥਣ ਬੇਅੰਤ ਕੌਰ ਪੁੱਤਰੀ ਹਰਚਰਨ ਸਿੰਘ ਵਾਸੀ ਡਸਕਾ ਨੇ 3 ਜ਼ਿਲਿ੍ਹਆਂ ਮਾਨਸਾ, ਬਠਿੰਡਾ, ਸੰਗਰੂਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਆਪਣਾ ਅਤੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਵਿਦਿਆਰਥਣ ਨੂੰ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ 41ਵੀਂ ਕੋਨਵੋਕੇਸ਼ਨ 'ਚ ਸਨਮਾਨਿਤ ਕੀਤਾ ਗਿਆ | ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ਅਤੇ ਚੇਅਰਮੈਨ ਪ੍ਰੀਤਇੰਦਰ ਸਿੰਘ ਚਾਹਲ ਨੇ ਦੱਸਿਆ ਕਿ ਇਸ ਹੋਣਹਾਰ ਵਿਦਿਆਰਥਣ ਨੂੰ ਪੰਜਾਬੀ 'ਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਰਾਜਪਾਲ ਪੰਜਾਬ ਅਤੇ ਵਾਇਸ ਚਾਂਸਲਰ ਜਗਦੀਪ ਸਿੰਘ ਤੇ ਹੋਰਨਾਂ ਉਚ ਅਧਿਕਾਰੀਆਂ ਵਲੋਂ ਡਿਗਰੀ ਤੇ ਚਾਂਦੀ ਤਗਮਾ ਪ੍ਰਦਾਨ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਡਾ ਵਿਜੈ ਸਿੰਗਲਾ ਅਤੇ ਹੋਰਨਾਂ ਕਮੇਟੀ ਮੈਂਬਰਾਂ ਨੇ ਵੀ ਵਧਾਈਆਂ ਦਿੱਤੀਆਂ |

ਪਿਛਲੀ ਖ਼ਬਰ ਬ੍ਰਾਹਮਣ ਸਭਾ ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਦਾ ਜਨਮ ਦਿਵਸ ਮਨਾਇਆ <br/> ਅਗਲੀ ਖ਼ਬਰ ਟਰੱਕ ਯੂਨੀਅਨ ਭਗਤਾ ਦੇ ਕਰਮਜੀਤ ਕਾਰਜਕਾਰੀ ਪ੍ਰਧਾਨ ਅਤੇ ਰਿੰਕੂ ਸਰਪ੍ਰਸਤ ਐਲਾਨੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।