05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਹਰਿਆਣਾ ਮਾਰਕਾ 36 ਬੋਤਲਾਂ ਸ਼ਰਾਬ, ਭੁੱਕੀ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ

ਅਜੀਤ ਡੈਸਕ 15-04-2026
ਮਾਨਸਾ, 14 ਅਪ੍ਰੈਲ (ਵਿ.ਪ੍ਰਤੀ.)- ਥਾਣਾ ਸਦਰ ਮਾਨਸਾ ਪੁਲਿਸ ਪਾਰਟੀ ਨੇ ਪਿੰਡ ਨਰਿੰਦਰਪੁਰਾ ਨਜ਼ਦੀਕ ਗਸ਼ਤ ਦੌਰਾਨ ਰਾਜ ਸਿੰਘ ਵਾਸੀ ਬੁਢਲਾਡਾ ਨੂੰ 36 ਬੋਤਲਾਂ ਹੀਰ ਸੌਂਫੀ ਹਰਿਆਣਾ ਮਾਰਕਾ ਸ਼ਰਾਬ ਸਮੇਤ ਹਿਰਾਸਤ ਵਿਚ ਲੈ ਕੇ ਮੋਟਰਸਾਈਕਲ ਕਬਜ਼ੇ 'ਚ ਲੈ ਲਿਆ ਹੈ | ਉਸ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਫੜੇ
ਥਾਣਾ ਭੀਖੀ ਪੁਲਿਸ ਨੇ ਰਵੀ ਸਿੰਘ ਤੇ ਵਿਨੋਦ ਕੁਮਾਰ ਵਾਸੀ ਭੀਖੀ ਨੂੰ ਫੜ ਕੇ ਉਨ੍ਹਾਂ ਕੋਲੋਂ 40 ਨਸ਼ੀਲੀਆਂ ਗੋਲੀਆਂ ਫੜੀਆਂ ਹਨ | ਉਨ੍ਹਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ | ਇਸ ਤੋਂ ਇਲਾਵਾ ਥਾਣਾ ਬੋਹਾ ਪੁਲਿਸ ਪਾਰਟੀ ਨੇ ਦਾਣਾ ਮੰਡੀ ਬੋਹਾ ਨਜ਼ਦੀਕ ਗਸ਼ਤ ਦੌਰਾਨ ਉੱਤਮ ਸਿੰਘ ਵਾਸੀ ਰਿਉਂਦ ਕਲਾਂ ਕੋਲੋਂ 30 ਨਸ਼ੇ ਦੇ ਕੈਪਸੂਲ ਬਰਾਮਦ ਕੀਤੇ ਹਨ | ਉਸ ਖ਼ਿਲਾਫ਼ ਧਾਰਾ 223 ਬੀ. ਐਨ. ਐਸ. ਐਕਟ ਤਹਿਤ ਕਾਰਵਾਈ ਕੀਤੀ ਗਈ ਹੈ |
ਭੁੱਕੀ ਚੂਰਾ ਪੋਸਤ ਬਰਾਮਦ
ਥਾਣਾ ਭੀਖੀ ਪੁਲਿਸ ਪਾਰਟੀ ਨੇ ਿਲੰਕ ਰੋਡ ਬੱਪੀਆਣਾ ਨੇੜੇ ਗਸ਼ਤ ਦੌਰਾਨ ਗੁਰਵਿੰਦਰ ਸਿੰਘ ਵਾਸੀ ਮੰਡੀ ਕਲਾਂ (ਬਠਿੰਡਾ) ਨੂੰ ਹਿਰਾਸਤ 'ਚ ਲੈ ਕੇ ਉਸ ਕੋਲੋਂ 5 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਹੈ | ਉਸ ਦੀ ਕਾਰ ਕਬਜ਼ੇ 'ਚ ਲਈ ਗਈ ਹੈ | ਉਸ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਕਣਕ ਦੀ ਖ਼ਰੀਦ 'ਚ ਕੋਈ ਦਿੱਕਤ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ-ਡੀ.ਸੀ. ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਰਾਜ ਸਭਾ ਮੈਂਬਰ ਨੂੰ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।