05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਰਾਜ ਸਭਾ ਮੈਂਬਰ ਨੂੰ ਦਿੱਤਾ ਮੰਗ-ਪੱਤਰ

ਅਜੀਤ ਡੈਸਕ 15-04-2026
ਮਾਨਸਾ, 14 ਅਪ੍ਰੈਲ (ਸਟਾਫ਼ ਰਿਪੋਰਟਰ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਵਲੋਂ ਭਾਜਪਾ ਆਗੂ ਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸਿੱਧੂ ਨੂੰ ਰੇਲਵੇ ਸਹੂਲਤਾਂ ਪ੍ਰਦਾਨ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਸਮੇਸ਼ਰ ਸਿੰਘ ਸਰਾਓ ਨੇ ਮੰਗ ਕੀਤੀ ਕਿ ਸੀਨੀਅਰ ਸਿਟੀਜਨਾਂ ਲਈ ਰੇਲਵੇ ਕਿਰਾਏ 'ਚ 50 ਪ੍ਰਤੀਸ਼ਤ ਛੋਟ ਦੇਣ ਦੇ ਨਾਲ ਹੀ ਕੋਵਿਡ ਦੌਰਾਨ ਬੰਦ ਕੀਤੀਆਂ ਗੱਡੀਆਂ ਜਨਤਾ ਐਕਸਪੈੱ੍ਰਸ ਅਤੇ ਆਭਾ ਐਕਸਪੈੱ੍ਰਸ ਦਾ ਮੁੜ ਚਲਾਈਆਂ ਜਾਣ, ਜਾਖ਼ਲ ਤੋਂ ਬਠਿੰਡਾ ਵਿਚਕਾਰ ਡੀ.ਐਮ.ਯੂ. ਜਾਂ ਈ.ਐਮ.ਯੂ. ਲੋਕਲ ਗੱਡੀਆਂ ਰੋਜ਼ਾਨਾ 5-6 ਚੱਕਰ ਲਗਾਉਣ ਲਈ ਅਤੇ ਗੱਡੀ ਸੰਖਿਆ 15743-15744 ਫਰਾਕਾ ਐਕਸਪੈੱ੍ਰਸ ਨੂੰ ਹਰ ਰੋਜ਼ ਮਾਨਸਾ ਸਟੇਸ਼ਨ 'ਤੇ ਰੋਕਿਆ ਜਾਵੇ | ਇਸ ਮੌਕੇ ਭੋਲਾ ਸਿੰਘ ਐਮ.ਸੀ., ਸੇਠੀ ਸਿੰਘ ਸਰਾਂ, ਗੁਰਦੇਵ ਸਿੰਘ ਘੁਮਾਣ, ਬਾਦਸ਼ਾਹ ਸਿੰਘ, ਜਸਵੰਤ ਸਿੰਘ ਕੁਲੈਹਿਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਰਿਆਣਾ ਮਾਰਕਾ 36 ਬੋਤਲਾਂ ਸ਼ਰਾਬ, ਭੁੱਕੀ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਅਗਲੀ ਖ਼ਬਰ ਡਾ. ਅੰਬੇਡਕਰ ਦੀ ਵਿਚਾਰਧਾਰਾ 'ਤੇ ਪਹਿਰਾ ਦੇ ਕੇ ਬਰਾਬਰੀ ਵਾਲਾ ਸਮਾਜ ਸਿਰਜਣ ਦੀ ਲੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।