05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

'ਆਪ' ਸਰਕਾਰ ਨੇ ਆਪਣੇ ਆਖ਼ਰੀ ਬਜਟ 'ਚ ਵੀ ਲੋਕਾਂ ਨਾਲ ਕੀਤਾ ਸਰਾਸਰ ਧੋਖਾ-ਜੀਤਮਹਿੰਦਰ ਸਿੰਘ ਸਿੱਧੂ

ਅਜੀਤ ਡੈਸਕ 09-03-2026
ਤਲਵੰਡੀ ਸਾਬੋ, 8 ਮਾਰਚ (ਰਣਜੀਤ ਸਿੰਘ ਰਾਜੂ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਧਾਨ ਸਭਾ ਚ ਪੇਸ਼ ਕੀਤੇ ਆਪਣੇ ਆਖ਼ਰੀ ਬਜਟ 'ਚ ਅੱਜ ਜਿੱਥੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ ਉੱਥੇ ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ ਔਰਤਾਂ ਨਾਲ ਵਿਸ਼ੇਸ਼ ਤੌਰ 'ਤੇ ਧੋਖਾ ਕੀਤਾ ਹੈ ਤੇ ਬੀਬੀਆਂ ਆਉਣ ਵਾਲੇ ਸਮੇਂ 'ਚ ਇਸ ਦਾ ਸਬਕ ਜ਼ਰੂਰ ਸਿਖਾਉਣਗੀਆਂ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਇੱਥੇ ਗੱਲਬਾਤ ਦੌਰਾਨ ਕੀਤਾ | ਸਿੱਧੂ ਜੋ ਕਿ ਆਪਣੇ ਕਰੀਬੀ ਸਾਥੀ ਦਲੀਪ ਸਿੰਘ ਠੇਕੇਦਾਰ ਜਗਾ ਰਾਮ ਤੀਰਥ ਦੀ ਅੰਤਿਮ ਅਰਦਾਸ ਸਮਾਗਮ ਸਮੇਤ ਹੋਰਨਾਂ ਨਿੱਜੀ ਸਮਾਗਮਾਂ ਚ ਹਾਜ਼ਰੀ ਭਰਨ ਪੁੱਜੇ ਸਨ ਨੇ ਬਾਅਦ ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅੱਜ ਪੇਸ਼ ਸੂਬੇ ਦੇ ਬਜਟ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਬਜਟ ਚ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਖ਼ਜ਼ਾਨਾ ਮੰਤਰੀ ਸਾਹਿਬ ਨੇ ਇਹ ਨਹੀ ਦੱਸਿਆ ਕਿ ਜੋ ਚਾਰ ਸਾਲ ਲੰਘ ਗਏ ਹਨ ਕੀ ਉਨ੍ਹਾਂ ਦਾ ਬਕਾਇਆ 48 ਹਜ਼ਾਰ ਰੁਪਿਆ ਵੀ ਔਰਤਾਂ ਦੇ ਖਾਤੇ ਚ ਪਾਇਆ ਜਾਵੇਗਾ ਜਾਂ ਫਿਰ ਉਹ ਪੈਸਿਆਂ ਤੇ ਸਰਕਾਰ ਨੇ ਝਰੀਟ ਮਾਰ ਦਿੱਤੀ ਹੈ | ਸਿੱਧੂ ਨੇ ਕਿਹਾ ਕਿ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਨੇ ਦਾਅਵਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਮਾਣ ਭੱਤਾ ਦਿੱਤਾ ਜਾਵੇਗਾ ਪਰ ਐਲਾਨ ਸਰਕਾਰ ਦੇ ਚਾਰ ਸਾਲ ਲੰਘ ਜਾਣ ਬਾਅਦ ਅੱਜ ਕੀਤਾ ਗਿਐ | ਉਨ੍ਹਾਂ ਕਿਹਾ ਕਿ ਜੇਕਰ ਇਹ ਸਰਕਾਰ ਵਾਇਦੇ ਦੀ ਪੱਕੀ ਕਹਾਉਂਦੀ ਹੈ ਤਾਂ ਹਰੇਕ ਔਰਤ ਨੂੰ ਸਰਕਾਰ ਬਣਨ ਦੇ ਸਮੇਂ ਤੋਂ ਬਣਦਾ ਬਕਾਇਆ 48 ਹਜ਼ਾਰ ਰੁਪਿਆ ਦਿੱਤਾ ਜਾਵੇ | 10 ਲੱਖ ਰੁਪਏ ਦੇ ਇਲਾਜ ਬਾਰੇ ਵੀ ਉਨ੍ਹਾਂ ਕਿਹਾ ਕਿ ਸਰਕਾਰ ਗੁੰਮਰਾਹ ਕਰ ਰਹੀ ਹੈ ਜਦੋਂਕਿ ਨਵੇਂ ਕਾਰਡ ਤੇ ਕਿਸੇ ਬਿਮਾਰੀ ਦਾ 10 ਲੱਖ ਦਾ ਇਲਾਜ ਨਹੀ ਹੋ ਰਿਹਾ ਸਗੋਂ ਹਸਪਤਾਲਾਂ 'ਚ ਲੋਕ ਖੱਜਲ ਖੁਆਰ ਹੋ ਰਹੇ ਨੇ | ਸਿੱਧੂ ਨਾਲ ਇਸ ਮੌਕੇ ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਅਮਰਜੀਤ ਸਿੰਘ ਚੀਮਾ, ਕਿ੍ਸ਼ਨ ਯਾਦਵ, ਸੁਰਜੀਤ ਸ਼ਰਮਾ ਜਗਾ, ਹੈਪੀ ਬਹਿਮਣ, ਗੁਰਾਦਿੱਤਾ ਸਿੰਘ ਸੀਂਗੋ, ਸੇਵਕ ਸਿੰਘ ਤੰਗਰਾਲੀ, ਜਗਦੀਪ ਸਿੰਘ ਗੋਦਾਰਾ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮਾਲਵਾ ਬੈਲਟ ਦੀ ਮੀਟਿੰਗ ਅਗਲੀ ਖ਼ਬਰ ਗੁਰਦੁਆਰਾ ਗੰਡੂ ਸਾਹਿਬ ਭਗਤਾ ਭਾਈਕਾ ਵਿਖੇ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।