05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੰਜਾਬ ਸਰਕਾਰ ਦਾ ਬਜਟ ਮੁਗੇਰੀ ਲਾਲ ਦੇ ਰੰਗੀਨ ਸੁਪਨੇ-ਬਿਕਰਮ ਮੋਫ਼ਰ <br/>

ਅਜੀਤ ਡੈਸਕ 09-03-2026
ਝੁਨੀਰ, 8 ਮਾਰਚ (ਸੰਜੀਵ ਸਿੰਗਲਾ)-ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਤੇ ਬੋਲਦਿਆਂ ਹਲਕਾ ਸਰਦੂਲਗੜ੍ਹ ਦੇ ਕਾਂਗਰਸ ਪਾਰਟੀ ਇੰਚਾਰਜ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਬਜਟ ਕਿਸੇ ਵੀ ਵਰਗ ਲਈ ਕੋਈ ਰਾਹਤ ਵਾਲਾ ਨਹੀਂ ਹੈ | ਬਜਟ 'ਚ ਮੁਗੇਰੀ ਲਾਲ ਦੇ ਰੰਗੀਨ ਸੁਪਨੇ ਦਿਖਾਏ ਗਏ ਹਨ ਜਦਕਿ ਹਕੀਕਤ 'ਚ ਕੁਝ ਵੀ ਹੋਣ ਵਾਲਾ ਨਹੀਂ | ਉਨ੍ਹਾਂ ਕਿਹਾ ਕਿ ਅÏਰਤਾਂ ਨਾਲ 60 ਮਹੀਨੇ ਦਾ ਵਾਅਦਾ ਕਰ ਕੇ ਵੋਟਾਂ ਪ੍ਰਾਪਤ ਕੀਤੀਆਂ ਪਰੰਤੂ ਸਰਕਾਰ ਬਣਨ ਤੋਂ 48 ਮਹੀਨੇ ਬਾਅਦ ਹੁਣ ਅÏਰਤਾਂ ਦੀ ਯਾਦ ਆਈ ਹੈ | ਅਖੀਰਲੇ ਸਾਲ ਅÏਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜੋ ਮਹਿਲਾਵਾਂ ਨਾਲ ਧੋਖਾ ਹੈ | ਉਨ੍ਹਾਂ ਮੰਗ ਕੀਤੀ ਕਿ ਮਹਿਲਾਵਾਂ ਦਾ 48 ਮਹੀਨਿਆਂ ਦਾ ਪਿਛਲਾ ਬਕਾਇਆ ਵੀ ਜਾਰੀ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਬਜਟ ਲਗਭਗ 4 ਲੱਖ ਕਰੋੜ ਘਾਟੇ ਵਾਲਾ ਬਜਟ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ 'ਚ ਮੈਡੀਕਲ ਕਾਲਜ, ਇੰਡਸਟਰੀ, ਖੇਤੀਬਾੜੀ, ਸਿਹਤ ਅਤੇ ਰੋਡ ਡਿਵੈਲਪਮੈਂਟ ਲਈ ਜੋ ਐਲਾਨ ਕੀਤੇ ਹਨ ਉਹ ਸਿਰਫ਼ ਐਲਾਨ ਹੀ ਰਹਿਣਗੇ | ਇਸ ਮੌਕੇ ਬਲਾਕ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ, ਹਲਕਾ ਯੂਥ ਕਾਂਗਰਸ ਪ੍ਰਧਾਨ ਲਛਮਣ ਸਿੰਘ ਦਸੌਂਦੀਆ, ਸਰਪੰਚ ਪੋਲੋਜੀਤ ਸਿੰਘ ਬਾਜਵਾ, ਰਾਜੂ ਸਰਪੰਚ ਰਾਏਪੁਰ, ਰੇਸ਼ਮ ਸਿੰਘ ਜਿੰਦਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦੀ ਕਮਿਊਨਿਟੀ ਵੈੱਲਫੇਅਰ ਸੁਸਾਇਟੀ ਵਲੋਂ ਐਂਬੂਲੈਂਸ ਸੇਵਾ ਦੀ ਸ਼ੁਰੂਆਤ <br/> ਅਗਲੀ ਖ਼ਬਰ ਪਿੰਡ ਭੰਮੇ ਕਲਾਂ ਵਿਖੇ ਖ਼ੂਨਦਾਨ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।