13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਆਸਰਾ ਫਾਊਾਡੇਸ਼ਨ ਵਲੋਂ ਅੱਖਾਂ ਦਾ ਕੈਂਪ ਲਗਾਇਆ

ਅਜੀਤ ਡੈਸਕ 23-02-2026
ਬਰੇਟਾ, 21 ਫ਼ਰਵਰੀ (ਪਾਲ ਸਿੰਘ ਮੰਡੇਰ)- ਆਸਰਾ ਫਾਊਾਡੇਸ਼ਨ ਬਰੇਟਾ ਵਲੋਂ ਜਿਉਣਾ ਮੱਲ ਕਪੂਰ ਚੰਦ ਦੀ ਯਾਦ ਨੂੰ ਸਮਰਪਿਤ ਅੱਖਾਂ ਦਾ 144ਵਾਂ ਕੈਂਪ ਸਥਾਨਕ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਨੇੜੇ ਬੱਸ ਸਟੈਂਡ ਵਿਖੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਵਲੋਂ ਲਗਾਇਆ ਗਿਆ | ਕੈਂਪ 'ਚ 566 ਬਜ਼ੁਰਗਾਂ ਅਤੇ ਅÏਰਤਾਂ ਦੀ ਜਾਂਚ ਕਰ ਕੇ 131 ਮਰੀਜ਼ਾਂ ਨੂੰ ਫ਼ਰੀ ਲੈਂਜ ਪਾਉਣ ਲਈ ਚੁਣਿਆ ਗਿਆ | ਪ੍ਰਧਾਨ ਡਾ. ਗਿਆਨ ਚੰਦ ਆਜ਼ਾਦ, ਡਾ ਗੁਲਾਬ ਸਿੰਘ ਕਾਹਨਗੜ੍ਹ, ਡਾ. ਬੰਤ ਸਿੰਘ, ਡਾ. ਅਵਤਾਰ ਸਿੰਘ ਖੱਤਰੀ ਵਾਲਾ, ਡਾ. ਜਲਵਿੰਦਰ ਸਿੰਘ ਕੁੱਲਰੀਆਂ, ਬਸੰਤ ਸਿੰਘ ਕੁੱਲਰੀਆਂ ਨੇ ਮਰੀਜ਼ਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਅਤੇ ਸਾਂਭ ਸੰਭਾਲ ਸਬੰਧੀ ਵਿਸਤਾਰਪੂਰਵਕ ਦੱਸਿਆ | ਉਨ੍ਹਾਂ ਦੱਸਿਆ ਕਿ ਅਗਲਾ ਕੈਂਪ 29 ਮਾਰਚ ਨੂੰ ਇਸੇ ਥਾਂ 'ਤੇ ਲਗਾਇਆ ਜਾਵੇਗਾ | ਇਸ ਮੌਕੇ ਸਰਪੰਚ ਸਤਿਗੁਰ ਸਿੰਘ ਜਲਵੇੜਾ, ਐਡਵੋਕੇਟ ਰਵਿੰਦਰ ਸਿੰਘ ਸੇਖੋਂ, ਇਕਬਾਲ ਸਿੰਘ ਬਖਸ਼ੀਵਾਲਾ, ਮੇਜਰ ਪੰਮੀ ਸਿੰਘ, ਰਾਮ ਸਿੰਘ ਸੇਖੋਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭੱਠਾ ਮਜ਼ਦੂਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਦੇਸ਼ ਭਗਤੀ ਹਰ ਕਾਂਗਰਸੀ ਵਰਕਰ ਦੀ ਆਤਮਾ 'ਚ ਵਸੀ-ਕੁਲਵੰਤ ਰਾਏ ਸਿੰਗਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।