12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੰਤ ਨਿਰੰਕਾਰੀ ਮਿਸ਼ਨ ਵਲੋਂ ਕੀਤੀ ਜਲ ਘਰ ਦੀ ਸਫ਼ਾਈ

ਅਜੀਤ ਡੈਸਕ 23-02-2026
ਬੁਢਲਾਡਾ, 22 ਫਰਵਰੀ (ਪ. ਪ.)- ਸੰਤ ਨਿਰੰਕਾਰੀ ਮਿਸ਼ਨ ਵਲੋਂ ਪ੍ਰੋਜੈਕਟ ਅੰਮਿ੍ਤ ਅਧੀਨ 'ਸਵੱਛ ਜਲ-ਸਵੱਛ ਮਨ' ਦੇ ਚੌਥੇ ਪੜਾਅ ਤਹਿਤ ਬਰਾਂਚ ਬੁਢਲਾਡਾ ਦੇ ਸੇਵਾਦਾਰਾਂ ਵਲੋਂ ਸਥਾਨਕ ਜਲ ਘਰ ਅਤੇ ਇੱਥੇ ਬਣੇ ਪਾਰਕ ਦੀ ਸਫ਼ਾਈ ਕੀਤੀ ਗਈ | ਬਰਾਂਚ ਸੰਯੋਜਕ ਅਸ਼ੋਕ ਢੀਂਗਰਾ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਮੁਖੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੂਰੇ ਭਾਰਤ 'ਚ ਇੱਕੋ ਸਮੇਂ 1500 ਤੋਂ ਵੱਧ ਸਥਾਨਾਂ 'ਤੇ ਇਹ ਸਫ਼ਾਈ ਅਭਿਆਨ ਚਲਾਇਆ ਗਿਆ | ਉਨ੍ਹਾਂ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਬਾਬਾ ਹਰਦੇਵ ਸਿੰਘ ਦੀਆਂ ਪ੍ਰੇਰਣਾਦਾਈਕ ਸਿੱਖਿਆਵਾਂ ਨੂੰ ਅਪਣਾਉਂਦੇ ਹੋਏ ਸਾਲ 2023 'ਚ ਭਾਰਤ ਸਰਕਾਰ ਦੇ ਸਹਿਯੋਗ ਨਾਲ 'ਪ੍ਰੋਜੈਕਟ ਅੰਮਿ੍ਤ' ਸ਼ੁਰੂ ਕੀਤਾ ਗਿਆ ਸੀ ਜੋ ਲਗਾਤਾਰ ਚਲਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ 'ਆਪ' ਵਿਧਾਇਕਾਂ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬੇਅਦਬੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਲੋਕਾਂ ਵਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।