12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮਾਨਸਾ-ਭੀਖੀ ਮੁੱਖ ਸੜਕ 'ਤੇ 3 ਵਾਹਨਾਂ ਦੀ ਟੱਕਰ, ਅੱਧੀ ਦਰਜਨ ਵਿਅਕਤੀ ਜ਼ਖ਼ਮੀ

ਅਜੀਤ ਡੈਸਕ 23-02-2026
ਮਾਨਸਾ, 22 ਫਰਵਰੀ (ਰਵੀ)- ਮਾਨਸਾ-ਭੀਖੀ ਮੁੱਖ ਸੜਕ 'ਤੇ 3 ਵਾਹਨਾਂ ਦੀ ਟੱਕਰ ਹੋਣ ਨਾਲ ਅੱਧੀ ਦਰਜਨ ਵਿਅਕਤੀ ਜ਼ਖਮੀ ਹੋ ਗਏ | ਜ਼ਖਮੀਆਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਅਤੇ 3 ਦੀ ਹਾਲਤ ਗੰਭੀਰ ਹੁੰਦਿਆਂ ਵੇਖ ਕੇ ਅੱਗੇ ਰੈਫ਼ਰ ਕਰ ਦਿੱਤਾ ਗਿਆ | ਜ਼ਖਮੀ ਪਿ੍ੰਸ ਕੁਮਾਰ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਵੀਰਪਾਲ ਕੌਰ, ਗੁਰਜੰਟ ਸਿੰਘ, ਬਿੱਕਰ ਸਿੰਘ ਅਤੇ ਬਲਜੀਤ ਕੌਰ ਨੇ ਦੱਸਿਆ ਕਿ ਉਹ ਕਾਲੀ ਮਾਤਾ ਮੰਦਰ ਪਟਿਆਲਾ ਵਿਖੇ ਦਰਸ਼ਨ ਲਈ ਜਾ ਰਹੇ ਸਨ ਅਤੇ ਜਦੋਂ ਪਿੰਡ ਕੋਟੜਾ ਕਲਾਂ ਪਹੁੰਚੇ ਤਾਂ ਟਰੱਕ ਨੂੰ ਓਵਰਟੇਕ ਕਰਨ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ ਜਿਸ ਨਾਲ ਪਿੱਛੋਂ ਆ ਰਹੀ ਇੱਕ ਹੋਰ ਗੱਡੀ ਵੀ ਨੁਕਸਾਨੀ ਗਈ |
ਪਿਛਲੀ ਖ਼ਬਰ ਜਿੰਦਲ ਇੰਟਰਨੈਸ਼ਨਲ ਸਕੂਲ ਦੀ ਸਕਾਲਰਸ਼ਿਪ ਪ੍ਰੀਖਿਆ 'ਚ ਸੈਂਕੜੇ ਵਿਦਿਆਰਥੀਆਂ ਨੇ ਭਾਗ ਲਿਆ ਅਗਲੀ ਖ਼ਬਰ ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ 'ਤੇ ਮੰਗਾਂ ਨਾ ਮੰਨਣ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।