ਸਰਦੂਲਗੜ੍ਹ, 18 ਫਰਵਰੀ (ਜੀ.ਐਮ. ਅਰੋੜਾ)- ਸਥਾਨਕ ਸਵੀਟ ਬਲੋਸਮਸ ਸਕੂਲ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ 2026 ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥੀ ਕੁਸ਼ਮੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ 97.52 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ | ਉਸ ਨੇ ਭੌਤਿਕ ਵਿਗਿਆਨ 'ਚੋਂ 98.42, ਰਸਾਇਣ ਵਿਗਿਆਨ 'ਚੋਂ 98.35 ਅਤੇ ਗਣਿਤ 'ਚੋਂ 76.49 ਪ੍ਰਤੀਸ਼ਤ ਅੰਕ ਹਾਸਲ ਕੀਤੇ | ਇਸੇ ਤਰ੍ਹਾਂ ਨਿਤਿਨ ਜੈਨ ਪੁੱਤਰ ਨਰੇਸ਼ ਕੁਮਾਰ ਜੈਨ ਨੇ 94.08 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭੌਤਿਕ ਵਿਗਿਆਨ 'ਚੋਂ 98.90 ਅਤੇ ਰਸਾਇਣ ਵਿਗਿਆਨ 'ਚੋਂ 94.65 ਪ੍ਰਤੀਸ਼ਤ ਅੰਕ ਹਾਸਲ ਕਰ ਕੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ | ਸਕੂਲ ਪ੍ਰਬੰਧਕੀ ਮੈਂਬਰ ਸ਼ਬੀਨਾ ਗਰਗ ਅਤੇ ਪਿ੍ੰਸੀਪਲ ਮੁਕੇਸ਼ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |