ਮਾਨਸਾ, 22 ਜਨਵਰੀ (ਸੱਭਿ.ਪ੍ਰਤੀ.)-ਆਰ. ਟੀ. ਆਈ. ਕਾਰਕੁਨ ਮਾਨਿਕ ਗੋਇਲ ਨੇ ਰਾਜਨੀਤਕ, ਸਮਾਜਿਕ, ਜਨਤਕ ਤੇ ਧਾਰਮਿਕ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਅਪੀਲ ਕੀਤੀ ਹੈ ਕਿ ਰਾਜ 'ਚ ਬੋਲਣ ਦੀ ਆਜ਼ਾਦੀ ਨੂੰ ਬਚਾਉਣ ਲਈ 24 ਜਨਵਰੀ ਨੂੰ ਬਠਿੰਡਾ ਧਰਨੇ 'ਚ ਹੁੰਮ-ਹੁੰਮਾ ਕੇ ਪਹੁੰਚਿਆ ਜਾਵੇ | ਕਾਬਲੇ ਗ਼ੌਰ ਰਹੇ ਮੁੱਖ ਮੰਤਰੀ ਦੀ ਗ਼ੈਰ ਹਾਜ਼ਰੀ 'ਚ ਸਰਕਾਰੀ ਹੈਲੀਕਾਪਟਰ ਵਰਤਣ ਦੇ ਪੁੱਛੇ ਸਵਾਲ 'ਤੇ ਗੋਇਲ ਸਮੇਤ 4 ਪੱਤਰਕਾਰਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ | ਗੋਇਲ ਨੇ ਦੱਸਿਆ ਕਿ ਇਸ ਤਾਨਾਸ਼ਾਹੀ ਰਵੱਈਏ ਤੇ ਲੋਕਾਂ ਦੀ ਜ਼ਬਾਨਬੰਦੀ ਦੇ ਵਿਰੋਧ 'ਚ ਪੱਤਰਕਾਰਾਂ ਅਤੇ ਵੱਖ-ਵੱਖ ਜਨਤਕ ਜਥੇਬੰਦੀਆਂ ਵਲੋਂ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਨੇੜੇ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਕਿ ਮੀਡੀਆ ਦੀ ਆਵਾਜ਼ ਨੂੰ ਬੁਲੰਦ ਰੱਖਿਆ ਜਾਵੇ |