29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜ਼ਿਲੇ੍ਹ ਭਰ 'ਚ ਉਤਸ਼ਾਹ ਨਾਲ ਮਨਾਇਆ

ਅਜੀਤ ਡੈਸਕ 02-01-2026

• ਵੱਖ-ਵੱਖ ਥਾਵਾਂ 'ਤੇ ਨਗਰ ਕੀਰਤਨ ਸਜਾਏ
ਮਾਨਸਾ, 1 ਜਨਵਰੀ (ਰਾਵਿੰਦਰ ਸਿੰਘ ਰਵੀ)-ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜ਼ਿਲੇ੍ਹ ਭਰ 'ਚ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ | ਗੁਰੂ ਘਰਾਂ ਨੂੰ ਆਲੋਕਿਕ ਢੰਗ ਨਾਲ ਸਜਾਇਆ ਗਿਆ ਸੀ ਤੇ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਰਾਗੀ-ਢਾਡੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਸਥਾਨਕ ਗੁਰਦੁਆਰਾ ਸਿੰਘ ਸਭਾ ਯਾਦਗਾਰ ਪਾਤਸ਼ਾਹੀ ਨੌਵੀਂ ਵਿਖੇ ਪ੍ਰਕਾਸ਼ ਪੁਰਬ ਮਨਾਉਣ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਸਜੇ ਧਾਰਮਿਕ ਦੀਵਾਨਾਂ 'ਚ ਪੰਥ ਦੇ ਪ੍ਰਸਿੱਧ ਰਾਗੀ ਭਾਈ ਜਸਵਿੰਦਰ ਸਿੰਘ ਫਰਵਾਹੀ, ਹਜ਼ੂਰੀ ਰਾਗੀ ਭਾਈ ਰਜਿੰਦਰ ਸਿੰਘ, ਭਾਈ ਅਵਤਾਰ ਸਿੰਘ ਰੱਲਾ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਸਿੱਧ ਢਾਡੀ ਤਰਸੇਮ ਸਿੰਘ ਖੇਤਲਾ ਦੇ ਢਾਡੀ ਜਥੇ ਨੇ ਬੀਰ ਰਸ ਭਰਪੂਰ ਵਾਰਾਂ ਸੁਣਾ ਕੇ ਸੰਗਤਾਂ ਦੇ ਲੂੰ ਕੰਡੇ ਖੜ੍ਹੇ ਕੀਤੇ | ਭਾਈ ਲਾਭ ਸਿੰਘ ਦੇ ਜਥੇ ਨੇ ਕਵੀਸ਼ਰੀ ਸੁਣਾ ਕੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ | ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਘਵੀਰ ਸਿੰਘ, ਹੈੱਡ ਗ੍ਰੰਥੀ ਭਾਈ ਟੇਕ ਸਿੰਘ, ਬਲਬੀਰ ਸਿੰਘ ਅÏਲਖ, ਜਸਵੀਰ ਸਿੰਘ ਖ਼ਾਲਸਾ, ਬਲਜੀਤ ਸਿੰਘ ਸੇਠੀ, ਇੰਦਰ ਜੀਤ ਸਿੰਘ ਮੁੱਨਸੀ, ਡਾ. ਤੇਜਿੰਦਰਪਾਲ ਸਿੰਘ ਰੇਖੀ, ਹਰਪਾਲ ਸਿੰਘ ਪਾਲੀ, ਬੀਬੀ ਰਣਜੀਤ ਕੌਰ, ਸਰਵਜੀਤ ਕੌਰ ਭੱਪਲਾ ਭਾਈ ਬੀਰਬਲ ਸਿੰਘ ਖ਼ਾਲਸਾ, ਡਾ. ਪ੍ਰਸ਼ੋਤਮ ਸਿੰਘ, ਡਾ. ਤਰਲੋਕ ਸਿੰਘ, ਭੁਪਿੰਦਰ ਸਿੰਘ ਐਡਵੋਕੇਟ, ਤੇਜਿੰਦਰ ਸਿੰਘ ਟੀਟੂ, ਕਰਨੈਲ ਸਿੰਘ ਰਾਮਗੜ੍ਹੀਆ, ਜਸਪਾਲ ਸਿੰਘ, ਜੱਸਾ ਮਾਨ, ਮਨੋਜ ਕੁਮਾਰ ਆਦਿ ਹਾਜ਼ਰ ਸਨ |
• ਬੋਹਾ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ-ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ-ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੇਂ ਸਾਲ ਦੇ ਆਗਮਨ 'ਤੇ ਨਗਰ ਕੀਰਤਨ ਸਜਾਇਆ | ਗੁਰਦੁਆਰਾ ਸਾਹਿਬ ਨਵੀਨ ਦੇ ਮੁੱਖ ਗ੍ਰੰਥੀ ਬਾਬਾ ਸੋਹਣਾ ਸਿੰਘ ਤੇ ਪ੍ਰਧਾਨ ਬੱਗਾ ਸਿੰਘ ਨੇ ਦੱਸਿਆ ਕਿ ਕਸਬੇ 'ਚ ਗੁਰਦੁਆਰਾ ਸਾਹਿਬ ਨਵੀਨ, ਗੁਰਦੁਆਰਾ ਗਾਦੜ ਪੱਤੀ, ਗੁਰਦੁਆਰਾ ਪੰਜ ਗਰਾਂਈ ਤੇ ਗੁਰਦੁਆਰਾ ਨਿਹੰਗਾ ਦੀ ਛਾਉਣੀ ਵਲੋਂ ਸਾਂਝੇ ਤੌਰ 'ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਉਤਸਵ ਪੂਰੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ | ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਜ ਪਿਆਰਿਆਂ ਵਲੋਂ ਕੀਤੀ ਗਈ | ਮੁੱਥ ਗ੍ਰੰਥੀ ਗੁਰਦੁਆਰਾ ਛਾਉਣੀ ਸਾਹਿਬ ਤੇ ਗੁਰਦੁਆਰਾ ਗਾਦੜ ਪੱਤੀ ਅਤੇ ਇਨ੍ਹਾਂ ਗੁਰੂ ਘਰਾਂ ਨਾਲ ਸਬੰਧਿਤ ਸੰਗਤਾਂ ਨਾਲੋ-ਨਾਲ ਪੈਦਲ ਚੱਲ ਰਹੀਆਂ ਸਨ | ਨਗਰ ਕੀਰਤਨ ਨਵੀਨਸਰ ਗੁਰੂ ਘਰ ਤੋਂ ਪੈਦਲ ਰਵਾਨਾ ਹੋਇਆ ਜੋ ਬਾਗ਼ ਵਾਲਾ ਵਿਹੜਾ ਤੋਂ ਹੁੰਦਾ ਹੋਇਆ ਗੁਰਦੁਆਰਾ ਗਾਦੜ ਪੱਤੀ ਪੁੱਜਾ | ਇਸ ਮੌਕੇ ਪ੍ਰਧਾਨ ਬੱਗਾ ਸਿੰਘ ਵਿਰਕ, ਸੁਖਦੇਵ ਸਿੰਘ, ਗੁਰਜੰਟ ਸਿੰਘ ਫਫੜੇ, ਹਰਪਾਲ ਸਿੰਘ ਬੱਬੂ, ਨੰਬਰਦਾਰ ਹਰਪਾਲ ਸਿੰਘ ਪੰਮੀ, ਕੁਲਦੀਪ ਸਿੰਘ ਲਾਹੌਰੀਆ, ਸਾਬਕਾ ਪੰਚ ਭੂਰਾ ਸਿੰਘ ਤੇ ਐਡਵੋਕੇਟ ਮਨਜੀਤ ਸਿੰਘ ਆਦਿ ਹਾਜ਼ਰ ਸਨ |
• ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ-ਭੀਖੀ ਤੋਂ ਬਲਕਾਰ ਸਿੰਘ ਸਹੋਤਾ ਅਨੁਸਾਰ-ਨੇੜਲੇ ਪਿੰਡ ਸਮਾਓਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ | ਢਾਡੀ ਤੇ ਕੀਰਤਨੀਏ ਸਿੰਘਾਂ ਨੇ ਗੁਰ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਨਗਰ ਕੀਰਤਨ ਸਵੇਰੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਸਮਾਓਾ ਤੋਂ ਸ਼ੁਰੂ ਹੋਇਆ ਅਤੇ ਨਗਰ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਹੋਈ | ਢਾਡੀ ਭਾਈ ਗੁਰਮੀਤ ਸਿੰਘ ਮੰਡੀ ਕਲਾਂ ਤੇ ਕੀਰਤਨ ਦੀ ਸੇਵਾ ਭਾਈ ਨਿਰਭੈ ਸਿੰਘ ਨੇ ਨਿਭਾਈ ਜਦਕਿ ਪ੍ਰਚਾਰਕ ਅੰਮਿ੍ਤਪਾਲ ਸਿੰਘ ਨੇ ਗੁਰੂ ਸਾਹਿਬ ਜੀ ਦੇ ਇਤਿਹਾਸ ਅਤੇ ਸਿੱਖ ਪਰੰਪਰਾਵਾਂ ਤੋਂ ਜਾਣੂ ਕਰਵਾਇਆ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਸਮਾਓਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਸੇਵਾ ਮੁਕਤ ਚੀਫ਼ ਮੈਨੇਜਰ ਬਹਾਦਰ ਸਿੰਘ, ਸਾਬਕਾ ਇੰਸਪੈਕਟਰ ਪੀ. ਪੀ. ਜਸਪਾਲ ਸਿੰਘ ਸਮਾਓਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮਜੀਤ ਕੌਰ ਸਮਾਓਾ, ਸਰਪੰਚ ਜਤਿੰਦਰ ਸਿੰਘ ਚਹਿਲ, ਗਿਆਨੀ ਡਿੰਪਲ ਸਿੰਘ, ਬਾਬਾ ਗੌਰਾ ਸਿੰਘ, ਚਿਤਵੰਤ ਕੌਰ, ਗੁਰਜੰਟ ਸਿੰਘ ਕਾਲਾ, ਪ੍ਰਗਟ ਸਿੰਘ, ਭੋਲਾ ਸਿੰਘ, ਸੁਖਜੀਤ ਸਿੰਘ, ਬਹਾਦਰ ਸਿੰਘ, ਕਰਨੈਲ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਾਨਸਾ ਦੇ ਲੋਕਾਂ ਲਈ ਪਿਛਲਾ ਸਾਲ ਵੀ ਰਿਹਾ ਨਿਰਾਸ਼ਾਜਨਕ, ਸਿਆਸੀ ਵਾਅਦੇ ਕਾਗ਼ਜ਼ਾਂ ਤੱਕ ਸੀਮਤ ਅਗਲੀ ਖ਼ਬਰ ਕਿਸਾਨਾਂ ਵਲੋਂ ਨਹਿਰੀ ਪਾਣੀ ਦੀ ਕਟੌਤੀ ਦੇ ਰੋਸ ਵਜੋਂ ਸੰਗਤਪੁਰਾ ਵਿਖੇ ਧਰਨਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।