29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਕਿਸਾਨਾਂ ਵਲੋਂ ਨਹਿਰੀ ਪਾਣੀ ਦੀ ਕਟੌਤੀ ਦੇ ਰੋਸ ਵਜੋਂ ਸੰਗਤਪੁਰਾ ਵਿਖੇ ਧਰਨਾ ਜਾਰੀ

ਅਜੀਤ ਡੈਸਕ 02-01-2026
ਬਰੇਟਾ, 1 ਜਨਵਰੀ (ਜੀਵਨ ਸ਼ਰਮਾ)-ਬਰੇਟਾ ਖੇਤਰ ਦੇ ਪਿੰਡ ਕਿਸ਼ਨਗੜ੍ਹ, ਬਹਾਦਰਪੁਰ, ਸਿਰਸੀਵਾਲਾ, ਦਿਆਲਪੁਰਾ ਤੇ ਲਹਿਰਾਗਾਗਾ ਦੇ ਪਿੰਡ ਗਿਦੜਿਆਣੀ, ਲਦਾਲ, ਸੰਗਤਪੁਰਾ ਆਦਿ ਨੂੰ ਮਿਲਣ ਵਾਲੇ ਨਹਿਰੀ ਪਾਣੀ 'ਚ ਕੀਤੀ ਜਾ ਰਹੀ ਕਟੌਤੀ ਦੇ ਰੋਸ ਵਜੋਂ ਪਿੰਡ ਸੰਗਤਪੁਰਾ ਨਹਿਰ 'ਤੇ ਕਿਸਾਨਾਂ ਦਾ ਰੋਸ ਧਰਨਾ ਜਾਰੀ ਹੈ | ਕਿਸਾਨ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਸਾਬਕਾ ਸਰਪੰਚ ਰਾਮਲਾਜ ਸਿੰਘ ਤੇ ਬੁੱਧ ਸਿੰਘ ਬਹਾਦਰਪੁਰ ਨੇ ਕਿਹਾ ਕਿ ਨਹਿਰੀ ਵਿਭਾਗ ਵਲੋਂ ਇਸ ਥਾਂ 'ਤੇ ਬਣਾਈ ਜਾ ਰਹੀ ਐਸਕੈਪ ਦੀ ਆੜ 'ਚ ਜੋ ਅੱਗੇ ਠੱਲ੍ਹ ਲਾਉਣ ਲਈ ਕੰਧਾ ਕੱਢੀਆਂ ਸਨ, ਭਾਵੇਂ 7 ਫੁੱਟ ਦੀ ਚੌੜਾਈ 'ਤੇ ਕੱਢੀ ਹੋਈ ਕੰਧ ਠੇਕੇਦਾਰ ਵਲੋਂ ਢਾਹ ਦਿੱਤੀ ਗਈ ਹੈ ਪਰ ਅਜੇ ਵੀ ਇੱਕ ਪਾਸੇ 13 ਇੰਚੀ ਕੰਕਰੀਟ ਦੀ ਕੰਧ ਪਾਣੀ 'ਚ ਰੁਕਾਵਟ ਦਾ ਕਾਰਨ ਬਣੀ ਖੜ੍ਹੀ ਹੈ | ਉਨ੍ਹਾਂ ਮੰਗ ਕੀਤੀ ਕਿ ਨਹਿਰ ਨੂੰ ਪੁਰਾਣੀ ਸਥਿਤੀ 'ਚ ਬਹਾਲ ਕੀਤਾ ਜਾਵੇ, ਦੋਨੇਂ ਪਾਸੇ ਦੀ ਲਾਈਨਿੰਗ ਨੂੰ ਮਜ਼ਬੂਤ ਕੀਤਾ ਜਾਵੇ ਤੇ ਜਲਦੀ ਕੰਮ ਨੇਪਰੇ ਚਾੜਿ੍ਹਆ ਜਾਵੇ | ਉਨ੍ਹਾਂ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਵਾਟਰ ਵਰਕਸਾਂ 'ਚ ਨਹਿਰੀ ਪਾਣੀ ਨਾ ਹੋਣ ਕਾਰਨ ਕਿਸਾਨ ਹਾੜੀ ਦੀ ਮੁੱਖ ਫ਼ਸਲ ਕਣਕ ਨੂੰ ਧਰਤੀ ਹੇਠਲਾ ਪਾਣੀ ਲਗਾਉਣ ਤੇ ਘਰਾਂ 'ਚ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਗਏ ਹਨ | ਇਸ ਮੌਕੇ ਕਿਸਾਨ ਆਗੂ ਲੀਲਾ ਸਿੰਘ ਕਿਸ਼ਨਗੜ੍ਹ, ਬਹਾਲ ਸਿੰਘ ਦਿਆਲਪੁਰਾ, ਅਮਰੀਕ ਸਿੰਘ ਕਿਸ਼ਨਗੜ੍ਹ, ਪ੍ਰਗਟ ਸਿੰਘ ਬਹਾਦਰਪੁਰ, ਚਰਨਜੀਤ ਸਿੰਘ ਬਹਾਦਰਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜ਼ਿਲੇ੍ਹ ਭਰ 'ਚ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਲਈ ਵੱਡੇ ਉਪਰਾਲਿਆਂ ਦੀ ਲੋੜ-ਸਿਕੰਦਰ ਸਿੰਘ ਮਲੂਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।