ਪਿੰਡ ਭੀਟੀਵਾਲਾ ਵਿਖੇ ਬੈਂਕ ਮੈਨੇਜਰ ਵਲੋਂ ਪੰਚਾਇਤ ਨੂੰ ‘ਝੁੰਡ’ ਕਹਿਣ ’ਤੇ ਭਖਿਆ ਮਾਮਲਾ
ਮੰਡੀ ਕਿੱਲਿਆਂਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)-ਪਿੰਡ ਭੀਟੀਵਾਲਾ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਦੇ ਮੈਨੇਜਰ ਤੇ ਸਟਾਫ਼ ਦੀ ਕਥਿਤ ਕਾਰਗੁਜ਼ਾਰੀ ਕਰਕੇ ਬੈਂਕ ਤੰਤਰ ਦੀ ਗ੍ਰਾਹਕਾਂ ਨੂੰ ਰੱਬ ਸਾਮਾਨ ਮੰਨਣ ਦੀ ਰਵਾਇਤੀ ਪ੍ਰਵਿਰਤੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਖਾਤਾਧਾਰਕਾਂ ਨਾਲ ਕਥਿਤ ਮਾੜੇ ਵਤੀਰੇ ਅਤੇ ਖ਼ੱਜਲ-ਖ਼ੁਆਰੀ ਤੋਂ ਤੰਗ ਆ ਕੇ ਪਿੰਡ ਭੀਟੀਵਾਲਾ, ਕੰਦੂਖੇੜਾ ਤੇ ਢਾਣੀ ਤੇਲੀਆਂਵਾਲੀ ਦੀਆਂ ਪੰਚਾਇਤਾਂ ਤੇ 35 ਤੋਂ ਵੱਧ ਖਾਤਾਧਾਰਕਾਂ ਨੇ ਬੈਂਕ ਦੇ ਉਚ ਅਧਿਕਾਰੀਆਂ ਨੂੰ ਕਰੀਬ ਚਾਰ ਸ਼ਿਕਾਇਤਾਂ ਭੇਜ ਕੇ ਮੈਨੇਜਰ ਅਤੇ ਸੰਬੰਧਿਤ ਸਟਾਫ਼ ਦੇ ਤਬਾਦਲੇ ਜਾਂ ਨੌਕਰੀ ਤੋਂ ਹਟਾਉਣ ਦੀ ਮੰਗ ਕੀਤੀ ਹੈ।
ਸ
ਸਟਾਫ਼ ਦੇ ਰਵੱਈਏ ਕਰਕੇ ਵਿਵਾਦਾਂ ’ਚ ਘਿਰੇ ਪਿੰਡ ਭੀਟੀਵਾਲਾ ਸਥਿਤ ਪੰਜਾਬ ਐਂਡ ਸਿੰਘ ਬੈਂਕ ਬਰਾਂਚ ਦਾ ਬਾਹਰੀ ਦ੍ਰਿਸ਼। ਅਜੀਤ ਤਸਵੀਰ
27-11-2026
ਮੰਡੀ ਕਿੱਲਿਆਂਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)-ਪਿੰਡ ਭੀਟੀਵਾਲਾ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਦੇ ਮੈਨੇਜਰ ਤੇ ਸਟਾਫ਼ ਦੀ ਕਥਿਤ ਕਾਰਗੁਜ਼ਾਰੀ ਕਰਕੇ ਬੈਂਕ ਤੰਤਰ ਦੀ ਗ੍ਰਾਹਕਾਂ ਨੂੰ ਰੱਬ ਸਾਮਾਨ ਮੰਨਣ ਦੀ ਰਵਾਇਤੀ ਪ੍ਰਵਿਰਤੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਖਾਤਾਧਾਰਕਾਂ ਨਾਲ ਕਥਿਤ ਮਾੜੇ ਵਤੀਰੇ ਅਤੇ ਖ਼ੱਜਲ-ਖ਼ੁਆਰੀ ਤੋਂ ਤੰਗ ਆ ਕੇ ਪਿੰਡ ਭੀਟੀਵਾਲਾ, ਕੰਦੂਖੇੜਾ ਤੇ ਢਾਣੀ ਤੇਲੀਆਂਵਾਲੀ ਦੀਆਂ ਪੰਚਾਇਤਾਂ ਤੇ 35 ਤੋਂ ਵੱਧ ਖਾਤਾਧਾਰਕਾਂ ਨੇ ਬੈਂਕ ਦੇ ਉਚ ਅਧਿਕਾਰੀਆਂ ਨੂੰ ਕਰੀਬ ਚਾਰ ਸ਼ਿਕਾਇਤਾਂ ਭੇਜ ਕੇ ਮੈਨੇਜਰ ਅਤੇ ਸੰਬੰਧਿਤ ਸਟਾਫ਼ ਦੇ ਤਬਾਦਲੇ ਜਾਂ ਨੌਕਰੀ ਤੋਂ ਹਟਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾਵਾਂ ਦੇ ਦੋਸ਼ ਹਨ ਕਿ ਬੈਂਕ ਦਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਲੰਚ ਟਾਈਮ ਦੇ ਨਾਂਅ ’ਤੇ ਗ੍ਰਾਹਕਾਂ ਨੂੰ ਦੋ-ਦੋ ਘੰਟੇ ਧੁੱਪ ਵਿਚ ਬਾਹਰ ਖੜ੍ਹਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਵਿਵਾਦ ਦਾ ਮੁੱਢ ਭੀਟੀਵਾਲਾ ਵਾਸੀ ਹਰਨਾਮ ਸਿੰਘ ਨਾਲ ਬੈਂਕ ਵਿਚ ਹੋਈ ਕਥਿਤ ਬਦਸਲੂਕੀ ਤੋਂ ਬੱਝਿਆ। ਹਰਨਾਮ ਸਿੰਘ ਦਾ ਦੋਸ਼ ਹੈ ਕਿ ਜਦੋਂ ਉਹ ਆਪਣਾ ਫਾਰਮ ਭਰਵਾਉਣ ਗਏ ਤਾਂ ਉਥੇ ਸਫ਼ਾਈ ਦਾ ਕੰਮ ਕਰਦੇ ਪ੍ਰਾਈਵੇਟ ਸਟਾਫ਼ ਮੈਂਬਰ ਦੇਵ, ਜੋ ਗ੍ਰਾਹਕਾਂ ਦੇ ਫਾਰਮ ਵੀ ਭਰਦਾ ਹੈ, ਨੇ ਉਨ੍ਹਾਂ ਦਾ ਫਾਰਮ ਭਰਨ ਤੋਂ ਨਾਂਹ ਕਰ ਦਿੱਤੀ, ਜਦੋਂਕਿ ਬਾਕੀ ਲੋਕਾਂ ਦੇ ਫਾਰਮ ਭਰੇ ਜਾ ਰਹੇ ਸਨ। ਸ਼ਿਕਾਇਤ ਕਰਨ ’ਤੇ ਬਰਾਂਚ ਮੈਨੇਜਰ ਦਿਨਕਰ ਪ੍ਰਕਾਸ਼ ਬਾਂਸਲ ਦਾ ਰਵੱਈਆ ਵੀ ਠੀਕ ਨਹੀਂ ਸੀ। ਇਸ ਘਟਨਾ ਤੋਂ ਬਾਅਦ ਜਦੋਂ ਭੀਟੀਵਾਲਾ ਦੀ ਗ੍ਰਾਮ ਪੰਚਾਇਤ ਅਤੇ ਪਤਵੰਤੇ ਮਾਮਲੇ ਸੰਬੰਧੀ ਮੈਨੇਜਰ ਤੇ ਸਟਾਫ਼ ਨੂੰ ਆਪਣਾ ਰਵੱਈਆ ਸੁਧਾਰਨ ਲਈ ਕਹਿਣ ਬੈਂਕ ਪਹੁੰਚੇ ਤਾਂ ਵਿਵਾਦ ਹੋਰ ਭਖ ਗਿਆ। ਸ਼ਿਕਾਇਤ ਮੁਤਾਬਕ ਮੈਨੇਜਰ ਨੇ ਪੰਚਾਇਤ ੀ ਨੁਮਾਇੰਦਿਆਂ ਨੂੰ ਕਿਹਾ ਕਿ, ‘ਜੋ ਆਦਮੀ ਬੈਂਕ ਵਿਚ ਆ ਕੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਵੇਗਾ, ਉਸੇ ਦਾ ਹੀ ਕੰਮ ਹੋਵੇਗਾ। ਤੁਸੀਂ ਝੁੰਡ ਬਣਾ ਕੇ ਬੈਂਕ ਵਿਚ ਸਾਨੂੰ ਸਮਝਾਉਣ ਨਹੀਂ ਆ ਸਕਦੇ।’ ਸਰਪੰਚ ਜਗਵਿੰਦਰ ਸਿੰਘ ਮੁਤਾਬਕ ਮੈਨੇਜਰ ਨੇ ਗੱਲਬਾਤ ਲਈ ਪੁੱਜੇ ਲੋਕਾਂ ਨੂੰ ਬਾਹਰ ਭੇਜਣ ਤੱਕ ਦੀ ਗੱਲ ਆਖ ਕੇ ਜਲੀਲ ਕੀਤਾ। ਸਰਪੰਚ ਮੁਤਾਬਿਕ ਬੈਂਕ ਮੈਨੇਜਰ ਦੇ ਕਥਿਤ ਮਾੜੇ ਰਵੱਈਏ ਕਾਰਨ ਪਿੰਡ ਦੇ ਇਕ ਵਿਅਕਤੀ ਨੂੰ ਆਪਣਾ ਖਾਤਾ ਖੁੱਲ੍ਹਵਾਉਣ ਲਈ ਸਿੱਖਵਾਲਾ ਸਥਿਤ ਬੈਂਕ ਬਰਾਂਚ ’ਚ ਜਾਣਾ ਪਿਆ। ਇਸ ਮਗਰੋਂ ਹੋਰਨਾਂ ਖਾਤਾਧਾਰਕਾਂ ਨੇ ਵੀ ਸਟਾਫ਼ ਦੇ ਰਵੱਈਏ ’ਤੇ ਸਵਾਲ ਚੁੱਕੇ। ਭੀਟੀਵਾਲਾ ਦੇ ਸਰਪੰਚ ਜੋਗਿੰਦਰ ਸਿੰਘ, ਕੰਦੂਖੇੜਾ ਦੀ ਸਰਪੰਚ ਕੁਲਦੀਪ ਕੌਰ ਅਤੇ ਢਾਣੀ ਤੇਲੀਆਂਵਾਲੀ ਦੀ ਸਰਪੰਚ ਜਸਪਿੰਦਰ ਕੌਰ ਦੀ ਅਗਵਾਈ ਹੇਠ ਤਿੰਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਸ਼ਿਕਾਇਤਾਂ ਭੇਜੀਆਂ ਹਨ। ਦੂਜੇ ਪਾਸੇ ਬਰਾਂਚ ਮੈਨੇਜਰ ਦਿਨਕਰ ਪ੍ਰਕਾਸ਼ ਬਾਂਸਲ ਤੇ ਸਟਾਫ਼ ਨੇ ਸਮੁੱਚੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਨਾਮ ਸਿੰਘ ਆਪਣੀ ਪਤਨੀ ਤੋਂ ਬਿਨਾਂ ਉਸ ਦੇ ਫਰੀਜ਼ ਖਾਤੇ ਨੂੰ ਖੁਲ੍ਹਵਾਉਣ ਲਈ ਫਾਰਮ ਲੈ ਕੇ ਆਇਆ ਸੀ, ਜਦੋਂਕਿ ਖਾਤਾਧਾਰਕ ਦੀ ਮੌਜੂਦਗੀ ਤੋਂ ਬਿਨਾਂ ਇਹ ਪ੍ਰਕਿਰਿਆ ਸੰਭਵ ਨਹੀਂ ਸੀ। ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਦਫ਼ਤਰ ਬਠਿੰਡਾ ਦੇ ਸ਼ਿਕਾਇਤ ਨਿਵਾਰਨ ਵਿੰਗ ਦੇ ਮੁਖੀ ਨਰੇਸ਼ ਕੁਮਾਰ ਨੇ ਕਿਹਾ ਕਿ ਸ਼ਿਕਾਇਤਾਂ ਦੀ ਜ਼ਮੀਨੀ ਪੱਧਰ ’ਤੇ ਪੜਤਾਲ ਕੀਤੀ ਜਾ ਰਹੀ ਹੈ।