14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਗੁਰੂ ਗੋਬਿੰਦ ਸਿੰਘ ਲਾਅ ਕਾਲਜ ਵਿਖੇ ਫਰੈਸ਼ਰ ਪਾਰਟੀ ਕਰਵਾਈ

ਗਿੱਦੜਬਾਹਾ, 13 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਗੁਰੂ ਗੋਬਿੰਦ ਸਿੰਘ ਲਾਅ ਕਾਲਜ ਗਿੱਦੜਬਾਹਾ ਵਿਚ ਸੀਨੀਅਰ ਵਿਦਿਆਰਥੀਆਂ ਵਲੋਂ ਬੀ. ਏ.

ਗੁਰੂ ਗੋਬਿੰਦ ਸਿੰਘ ਲਾਅ ਕਾਲਜ ਵਿਚ ਹੋਈ ਫਰੈਸ਼ਰ ਪਾਰਟੀ ਦੌਰਾਨ ਮਿਸ ਫਰੈਸ਼ਰ ਚੁਣੀ ਗਈ ਹੁਸਨਦੀਪ ਕੌਰ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। 14-10-2026
ਗਿੱਦੜਬਾਹਾ, 13 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਗੁਰੂ ਗੋਬਿੰਦ ਸਿੰਘ ਲਾਅ ਕਾਲਜ ਗਿੱਦੜਬਾਹਾ ਵਿਚ ਸੀਨੀਅਰ ਵਿਦਿਆਰਥੀਆਂ ਵਲੋਂ ਬੀ.ਏ. ਐਲ.ਐਲ.ਬੀ. (ਆਨਰਜ਼) ਤੀਜਾ ਸਾਲ, ਐਲ.ਐਲ.ਬੀ. ਅਤੇ ਬੀ.ਕਾਮ. ਐਲ.ਐਲ.ਬੀ. (ਆਨਰਜ਼) ਦੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਕਰਵਾਈ ਗਈ। ਇਸ ਦੌਰਾਨ ਰੰਗਾ-ਰੰਗ ਸਮਾਰੋਹ ਦੀ ਸ਼ੁਰੂਆਤ ਵਿਚ ਨਵੇਂ ਤੇ ਪੁਰਾਣੇ ਵਿਦਿਆਰਥੀਆਂ ਨੇ ਸੋਲੋ ਡਾਂਸ, ਗਰੁੱਪ ਡਾਂਸ ਅਤੇ ਪੰਜਾਬ ਦੇ ਰਵਾਇਤੀ ਲੋਕ ਨਾਚਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਦੇ ਕੇ ਸਮਾਂ ਬੰਨ੍ਹ ਦਿੱਤਾ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਬਲਜਿੰਦਰ ਕੌਰ, ਪ੍ਰਣੀਤ ਕੌਰ, ਅਲਕਾ, ਰੇਣੂਕਾ, ਖੁਸ਼ਪਿੰਦਰ ਕੌਰ, ਮੁਸਕਾਨ, ਵੰਸ਼ਿਕਾ, ਰਾਜਵੀਰ ਕੌਰ, ਤੇਜਵੀਰ ਅਤੇ ਆਕਾਸ਼ਦੀਪ ਸਿੰਘ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਪ੍ਰਤਿਭਾ ਤੇ ਸ਼ਖ਼ਸੀਅਤ ਮੁਕਾਬਲੇ ਦੇ ਆਧਾਰ ’ਤੇ ਰਿਪੁਦਮਨ ਸਿੰਘ ਨੂੰ ਮਿਸਟਰ ਫਰੈਸ਼ਰ, ਹੁਸਨਦੀਪ ਕੌਰ ਨੂੰ ਮਿਸ ਫਰੈਸ਼ਰ, ਤੇਜਵੀਰ ਸਿੰਘ ਨੂੰ ਮਿਸਟਰ ਪਰਸਨੈਲਿਟੀ ਅਤੇ ਅਵਨੀਤ ਕੌਰ ਨੂੰ ਮਿਸ ਪਰਸਨੈਲਿਟੀ ਚੁਣਿਆ ਗਿਆ, ਜਿਸ ਵਿਚ ਜੱਜਾਂ ਦੀ ਭੂਮਿਕਾ ਪ੍ਰੋਫ਼ੈਸਰ ਜੀ.ਜੀ.ਐਸ. ਕਾਲਜ ਆਫ਼ ਐਜੂਕੇਸ਼ਨ ਤੋਂ ਡਾ. ਪ੍ਰਭਜੋਤ ਕੌਰ, ਐਡਵੋਕੇਟ ਨੀਤੂ ਸ਼ਰਮਾ ਤੇ ਵਰਸ਼ਾ ਨੇ ਨਿਭਾਈ। ਇਸ ਮੌਕੇ ਯੂਨੀਵਰਸਿਟੀ ਟਾਪਰਜ਼ ਸਵਨੀਤ ਕੌਰ, ਅਕਸ਼ਿਤਾ ਤੇ ਬਲਜਿੰਦਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿਚ ਐਗਜ਼ੀਕਿਊਟਿਵ ਮੈਂਬਰ ਹਰਕੀਰਤ ਕੌਰ ਬਾਦਲ ਨੇ ਨਵੇਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ, ਜਦਕਿ ਜਨਰਲ ਸਕੱਤਰ ਗੁਰਚਰਨ ਸਿੰਘ ਤੇ ਡਾਇਰੈਕਟਰ ਕਰਨਲ ਸੁਧਾਂਸ਼ੂ ਆਰੀਆ ਨੇ ਸਿੱਖਿਆ ਅਤੇ ਅਨੁਸ਼ਾਸਨ ਨੂੰ ਸਫ਼ਲਤਾ ਦੀ ਮੁੱਖ ਕੁੰਜੀ ਦੱਸਿਆ, ਉਥੇ ਹੀ ਪ੍ਰਿੰਸੀਪਲ ਡਾ. ਆਰ.ਪੀ. ਵਰਮਾ ਨੇ ਸਾਰਿਆਂ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਕਾਨੂੰਨ ਦੇ ਖੇਤਰ ਵਿਚ ਕਰੜੀ ਮਿਹਨਤ ਕਰਨ ਅਤੇ ਦੇਸ਼ ਤੇ ਸੂਬੇ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣਨ ਦਾ ਸੱਦਾ ਦਿੱਤਾ। ਨੀਤੂ ਬਾਲਾ ਤੇ ਪ੍ਰਿਅੰਕਾ ਕਾਲੜਾ ਦੀ ਦੇਖ-ਰੇਖ ਵਿਚ ਸਫ਼ਲਤਾਪੂਰਵਕ ਨੇਪਰੇ ਚੜ੍ਹੇ ਇਸ ਪ੍ਰੋਗਰਾਮ ਵਿਚ ਕਾਲਜ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਹੈਰੀਟੇਜ ਕੁਇਜ਼ ’ਚੋਂ ਡੀ. ਏ. ਵੀ. ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਗਲੀ ਖ਼ਬਰ ਗੱਡੀ ਹੇਠਾਂ ਆਉਣ ਨਾਲ ਜ਼ਖਮੀ ਹੋਏ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।