16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਫ਼ਤਹਿ ਸਿੰਘ ਬਾਦਲ ਵਲੋਂ ਸਚਿਨ ਪਾਇਲਟ ਨਾਲ ਮੁਲਾਕਾਤ ਰਾਜਮੋਹਣ ਗਾਂਧੀ ਦੀ ਕਿਤਾਬ ‘ ਪੰਜਾਬ ’ ਕੀਤੀ ਭੇਟ

ਮੰਡੀ ਕਿੱਲਿਆਂਵਾਲੀ, 15 ਸਤੰਬਰ (ਪ. ਪ.)

ਅਜੀਤ ਡੈਸਕ 16-09-2026
ਮੰਡੀ ਕਿੱਲਿਆਂਵਾਲੀ, 15 ਸਤੰਬਰ (ਪ. ਪ.)-ਲੰਬੀ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਕਾਂਗਰਸ ਆਗੂ ਫ਼ਤਹਿ ਸਿੰਘ ਬਾਦਲ ਨੇ ਅੱਜ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਪੰਜਾਬ ਦੇ ਅਹਿਮ ਮੁੱਦਿਆਂ ਅਤੇ ਲੰਬੀ ਹਲਕੇ ਦੀ ਸਿਆਸੀ ਸਥਿਤੀ ਬਾਰੇ ਵਿਚਾਰ-ਚਰਚਾ ਕੀਤੀ ਗਈ। ਫ਼ਤਹਿ ਬਾਦਲ ਨੇ ਸਚਿਨ ਪਾਇਲਟ ਨੂੰ ਰਾਜਮੋਹਣ ਗਾਂਧੀ ਵਲੋਂ ਲਿਖੀ ਪੁਸਤਕ ‘ਪੰਜਾਬ’ ਵੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਨਿਯੁਕਤੀ ਨੂੰ ਪਾਰਟੀ ਲਈ ਅਹਿਮ ਮੰਨਿਆ ਜਾ ਰਿਹਾ ਹੈ ਤੇ ਤਜਰਬੇਕਾਰ ਆਗੂ ਵਜੋਂ ਉਨ੍ਹਾਂ ਤੋਂ ਪੰਜਾਬ ਕਾਂਗਰਸ ਵਿਚ ਕਾਟੋ-ਕਲੇਸ਼ ਰਹਿਤ ਬਿਹਤਰ ਤਾਲਮੇਲ ਬਣਾਉਣ ਦੀ ਉਮੀਦ ਹੈ।
ਪਿਛਲੀ ਖ਼ਬਰ ਦਸਮੇਸ਼ ਯੂਥ ਵੈੱਲਫ਼ੇਅਰ ਕਲੱਬ ਨੇ ਖ਼ੂਨਦਾਨ ਅਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਪਿੰਡ ਗੁਲਾਬੇਵਾਲਾ ਵਿਖੇ ਦੂਜਾ ਕਬੱਡੀ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।