12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਵਕੀਲਾਂ ਦੇ ਪ੍ਰਧਾਨਗੀ ਮੁਕਾਬਲੇ ਲਈ ਰਿਕਾਰਡ ਵੋਟਾਂ ਪਈਆਂ 684 ਵੋਟਰਾਂ ਵਿਚੋਂ 600 ਤੋਂ ਵੱਧ ਵੋਟਾਂ ਪੋਲ

ਸ੍ਰੀ ਮੁਕਤਸਰ ਸਾਹਿਬ, 11 ਸਤੰਬਰ (ਹਰਮਹਿੰਦਰ ਪਾਲ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਖ਼ਬਰ ਲਿਖੇ ਜਾਣ ਤੱਕ ਜ਼ੋਰਦਾਰ ਵੋਟਿੰਗ ਚੱਲ ਰਹੀ ਹੈ। ਦੇਰ ਰਾਤ ਤੱਕ ਨਤੀਜਾ ਆਉਣ ਦੀ ਸੰਭਾਵਨਾ ਹੈ।

ਅਜੀਤ ਡੈਸਕ 12-09-2026
ਸ੍ਰੀ ਮੁਕਤਸਰ ਸਾਹਿਬ, 11 ਸਤੰਬਰ (ਹਰਮਹਿੰਦਰ ਪਾਲ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਖ਼ਬਰ ਲਿਖੇ ਜਾਣ ਤੱਕ ਜ਼ੋਰਦਾਰ ਵੋਟਿੰਗ ਚੱਲ ਰਹੀ ਹੈ। ਦੇਰ ਰਾਤ ਤੱਕ ਨਤੀਜਾ ਆਉਣ ਦੀ ਸੰਭਾਵਨਾ ਹੈ। ਰਿਟਰਨਿੰਗ ਅਫ਼ਸਰ ਤਨਵੀਰ ਜੋਸ਼ੀ ਨੇ ਦੱਸਿਆ ਕਿ ਵੋਟਿੰਗ ਸੂਚੀ ਵਿਚ 684 ਮੈਂਬਰ ਰਜਿਸਟਰਡ ਹਨ। ਵੋਟ ਭੁਗਤਾਉਣ ਲਈ ਕਤਾਰ ਟੁੱਟਣ ਵਿਚ ਨਹੀਂ ਆ ਰਹੀ। ਵੋਟਾਂ ਦੇ ਭੁਗਤਾਣ ਵਾਸਤੇ ਦੋ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਸਿਰਫ਼ ਪ੍ਰਧਾਨਗੀ ਵਾਸਤੇ ਹੀ ਪੈ ਰਹੀਆਂ ਹਨ। ਪ੍ਰਧਾਨਗੀ ਵਾਸਤੇ ਐਡਵੋਕੇਟ ਗੌਤਮ ਅਰੋੜਾ ਤੇ ਐਡਵੋਕੇਟ ਮਨਜਿੰਦਰ ਸਿੰਘ ਚਾਹਲ ਚੋਣ ਮੈਦਾਨ ਵਿਚ ਹੈ। ਖ਼ਬਰ ਲਿਖੇ ਜਾਣ ਤੱਕ 600 ਦੇ ਕਰੀਬ ਵੋਟਾਂ ਭੁਗਤ ਗਈਆਂ ਸਨ ਤੇ ਅਜੇ ਕੁਝ ਵੋਟਾਂ ਹੋਰ ਭੁਗਤਨ ਦੀ ਉਮੀਦ ਹੈ। ਇਸ ਮੌਕੇ ਵੱਡੀ ਗਿਣਤੀ ’ਚ ਵਕੀਲ ਅਤੇ ਉਨ੍ਹਾਂ ਦੇ ਹਮਾਇਤੀ ਮੌਜੂਦ ਸਨ।
ਪਿਛਲੀ ਖ਼ਬਰ ਮਿਮਿਟ ਕਾਲਜ ਵਿਖੇ ਫਰੈਸ਼ਰ ਪਾਰਟੀ ਕਰਵਾਈ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।