22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਗੁੱਡ ਸ਼ੈਫਰਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਬੱਡੀ ’ਚ ਜਿੱਤਿਆ ਸੋਨ ਤਗ਼ਮਾ

ਮਲੋਟ, 21 ਅਗਸਤ (ਪਾਟਿਲ)-ਗੁੱਡ ਸ਼ੈਫਰਡ ਪਬਲਿਕ ਸਕੂਲ ਪੰਨੀਵਾਲਾ ਫੱਤਾ ਮਲੋਟ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਦੇ ਅੰਡਰ-14 ਕਬੱਡੀ ਨੈਸ਼ਨਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਜਸਪਾਲ ਸਿੰਘ ਸ਼ੇਰੇਵਾਲਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਇਹ ਮਾਣਮੱਤੀ ਪ੍ਰਾਪਤੀ ਹਾਸਿਲ ਕੀਤੀ।

ਕਬੱਡੀ ’ਚ ਮੋਹਰੀ ਰਹੇ ਗੁੱਡ ਸ਼ੈਫਰਡ ਪਬਲਿਕ ਸਕੂਲ ਪੰਨੀਵਾਲਾ ਫੱਤਾ ਦੇ ਵਿਦਿਆਰਥੀ। ਤਸਵੀਰ: ਪਾਟਿਲ 22-08-2026
ਮਲੋਟ, 21 ਅਗਸਤ (ਪਾਟਿਲ)-ਗੁੱਡ ਸ਼ੈਫਰਡ ਪਬਲਿਕ ਸਕੂਲ ਪੰਨੀਵਾਲਾ ਫੱਤਾ ਮਲੋਟ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਦੇ ਅੰਡਰ-14 ਕਬੱਡੀ ਨੈਸ਼ਨਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਜਸਪਾਲ ਸਿੰਘ ਸ਼ੇਰੇਵਾਲਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਇਹ ਮਾਣਮੱਤੀ ਪ੍ਰਾਪਤੀ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਅੰਡਰ-14 ਕਬੱਡੀ ਨੈਸ਼ਨਲ ਦੇ ਇਹ ਮੁਕਾਬਲੇ ਨਿਊਟਨ ਵਰਲਡ ਸਕੂਲ ਮਲੋਟ ਵਿਖੇ ਕਰਵਾਏ ਗਏ, ਜਿੱਥੇ ਗੁੱਡ ਸ਼ੈਫਰਡ ਪਬਲਿਕ ਸਕੂਲ ਦੀ ਟੀਮ ਨੇ ਆਪਣੀ ਖੇਡ ਦੇ ਦਮ ’ਤੇ ਸੋਨ ਤਗ਼ਮਾ ਆਪਣੇ ਨਾਂਅ ਕੀਤਾ। ਟੀਮ ਦੇ ਖਿਡਾਰੀ ਗੁਰਲਾਲ ਸਿੰਘ ਨੂੰ ਉਸ ਦੀ ਸ਼ਾਨਦਾਰ ਖੇਡ ਲਈ ਬੈਸਟ ਰੇਡਰ ਆਫ਼ ਦਾ ਮੈਚ ਅਤੇ ਨਮਨੀਤ ਸਿੰਘ ਨੂੰ ਬੈਸਟ ਡਿਫੈਂਡਰ ਚੁਣਿਆ ਗਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਚੇਅਰਮੈਨ ਜਸਵੰਤ ਸਿੰਘ ਜਟਾਣਾ, ਪ੍ਰਿੰਸੀਪਲ ਪਿੰਕੀ ਅਰੋੜਾ ਅਤੇ ਵਾਈਸ ਪ੍ਰਿੰਸੀਪਲ ਸ਼ੀਨੂ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਟੀਮ ਦੇ ਕੋਚ ਹਰਵਿੰਦਰ ਸਿੰਘ, ਗਗਨਦੀਪ ਸਿੰਘ, ਗੁਰਮਨ ਸਿੰਘ ਅਤੇ ਸੁਖਬੀਰ ਕੌਰ ਦੀ ਸਖ਼ਤ ਮਿਹਨਤ ਤੇ ਯੋਗ ਮਾਰਗਦਰਸ਼ਨ ਨੇ ਇਸ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਸਕੂਲ ਪ੍ਰਬੰਧਨ ਵਲੋਂ ਕੋਚਿੰਗ ਟੀਮ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੇ ਸਕੂਲਾਂ ਦਾ ਮੂੰਹ ਮੁਹਾਂਦਰਾ ਬਦਲਿਆ : ਡਾ. ਪ੍ਰਭਦੇਵ... ਅਗਲੀ ਖ਼ਬਰ ਸੈਸ਼ਨ ਜੱਜ ਦੀ ਕੋਠੀ ’ਚ ਕੰਧ ਟੱਪ ਕੇ ਦਾਖ਼ਲ ਹੋਇਆ ਸ਼ੱਕੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।